ਰਵਿੰਦਰ ਸਿੰਘ ਜਖਵਾਲੀ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਬਣੇ
( ਮੁਖਤਿਆਰ ਸਿੰਘ ) ਕਿਸੇ ਵੀ ਸਮਾਜ ਦੇ ਵਿਕਸਿਤ ਹੋਣ ਵਿੱਚ ਨੌਜਵਾਨ ਪੀੜੀ ਦਾ ਅਹਿਮ ਯੋਗਦਾਨ ਰਿਹਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਨੌਜਵਾਨ ਵਰਗ ਨੂੰ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਅੱਗੇ ਲਿਜਾਣ ਲਈ ਗੰਭੀਰਤਾ ਨਾਲ ਕੰਮ ਕੀਤਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਪਿੰਡ ਜਖਵਾਲੀ ਵਿਖੇ ਇੱਕ ਸਮਾਗਮ ਦੌਰਾਨ ਕੀਤਾ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੱਲੋਂ ਪਿੰਡ ਜਖਵਾਲੀ ਦੇ ਅਗਾਂਹ ਵਧੂ ਨੌਜਵਾਨ ਰਵਿੰਦਰ ਸਿੰਘ ਜਖਵਾਲੀ ਨੂੰ ਯੂਥ ਵਿੰਗ ਦਾ ਕੌਮੀ ਮੀਤ ਪ੍ਰਧਾਨ ਨਿਯੁਕਤ ਕਰਨ ਤੇ ਧੰਨਵਾਦ ਕਰਦਿਆ ਕਿਹਾ ਕਿ ਇਸ ਨਾਲ ਪਾਰਟੀ ਨੂੰ ਹੋਰ ਮਜਬੂਤੀ ਮਿਲੇਗੀ। ਉਨ੍ਹਾਂ ਸ੍ਰੀ ਜਖਵਾਲੀ ਦਾ ਸਨਮਾਨ ਵੀ ਕੀਤਾ ਅਤੇ ਉਸ ਨੂੰ ਨਿਯੁਕਤੀ ਪੱਤਰ ਦਿਤਾ। ਪੰਜਾਬ ਦੀ ਆਪ ਸਰਕਾਰ ਦੀ ਅਲੋਚਨਾ ਕਰਦਿਆ ਉਨ੍ਹਾਂ ਵੱਧ ਰਹੇ ਨਸੇ ਅਤੇ ਲੁੱਟਾਂ ਖੋਹਾਂ ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆ ਕਿਹਾ ਕਿ ਅੱਜ ਹਰ ਵਿਅਕਤੀ ਆਪਣੇ ਆਪ ਨੂੰ ਅਸੁਰਖਿਅਤ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਲੋਕਾਂ ਨੂੰ 2027 ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਡੱਟ ਕੇ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਸੁਖਦੀਪ ਸਿੰਘ ਬਹਿਲੋਲਪੁਰ, ਜੈ ਸਿੰਘ ਬਾੜਾ, ਜਸਵੀਰ ਸਿੰਘ ਜਖਵਾਲੀ, ਹਰਸ਼ਦੀਪ ਸਿੰਘ ਜਖਵਾਲੀ, ਜਸਵੀਰ ਸਿੰਘ ਸੋਢੀ, ਗੁਰਪ੍ਰੀਤ ਸਿੰਘ ਪੰਜੋਲੀ, ਦਮਨਜੋਤ ਸਿੰਘ ਚੀਮਾ, ਮਨਰੂਪ ਸਿੰਘ ਦਾਲੋਮਾਜਰਾ, ਅਮਨਦੀਪ ਸਿੰਘ, ਮਨਿੰਦਰ ਚੀਮਾ, ਗਰਿੰਦਰ ਸਿੰਘ, ਗੁਰਮੀਤ ਸਿੰਘ, ਅਵਤਾਰ ਸਿੰਘ, ਗੁਰਵਿੰਦਰ ਸਿੰਘ, ਗੁਰਤੇਜ ਸਿੰਘ, ਦਵਿੰਦਰ ਸਿੰਘ ਟਿਵਾਣਾ, ਮੰਗਤ ਰਾਮ, ਦਵਿੰਦਰ ਸਿੰਘ ਢਿੱਲੋਂ, ਹੈਪੀ ਖਾਨ, ਬਲਵੀਰ ਖਾਨ, ਅਮਨਪ੍ਰੀਤ ਖਾਨ, ਸੁਰਿੰਦਰ ਖਾਨ, ਰਾਜੂ ਖਾਨ, ਭੰਤਾ ਖਾਨ, ਗੋਲਡੀ ਖਾਨ, ਜਸਪ੍ਰੀਤ ਢਿੱਲੋਂ, ਹਰਦੀਪ ਢਿੱਲੋਂ, ਲਵਪ੍ਰੀਤ ਢਿੱਲੋਂ, ਮਨਜੀਤ ਸਿੰਘ, ਭਗਵਾਨ ਸਿੰਘ, ਕੁਲਵਿੰਦਰ ਢਿੱਲੋਂ ਅਤੇਪ੍ਰੀਤ ਸਿੰਘ ਕਾਲਾ ਖਾਨ ਆਦਿ ਹਾਜ਼ਰ ਸਨ।