Daily Suraj

ਪੰਜਾਬੀ

ਇਰਾਨ ਨੂੰ ਟਰੰਪ ਦੀ ਕੜੀ ਚੇਤਾਵਨੀ, ਬਿਆਨ ਨਾਲ ਵਧਿਆ ਤਣਾਅ

21 Jan, 2026 12:06 PM

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਇਰਾਨ ਨੇ ਉਨ੍ਹਾਂ ਦੀ ਹੱਤਿਆ ਕਰਵਾਈ ਤਾਂ ਉਹ ਇਰਾਨ ਦੀ ਹਸਤੀ ਮਿਟਾ ਦੇਣਗੇ। ਟਰੰਪ ਨੇ ਨਿਊਜ਼ਨੇਸ਼ਨ ਦੇ ਪ੍ਰੋਗਰਾਮ ‘ਕੇਟੀ ਪਾਵਲਿਚ ਟੂਨਾਈਟ’ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ, Trump's Warning To Iran: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਇਰਾਨ ਨੇ ਉਨ੍ਹਾਂ ਦੀ ਹੱਤਿਆ ਕਰਵਾਈ ਤਾਂ ਉਹ ਇਰਾਨ ਦੀ ਹਸਤੀ ਮਿਟਾ ਦੇਣਗੇ। ਟਰੰਪ ਨੇ ਨਿਊਜ਼ਨੇਸ਼ਨ ਦੇ ਪ੍ਰੋਗਰਾਮ ‘ਕੇਟੀ ਪਾਵਲਿਚ ਟੂਨਾਈਟ’ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ, ‘‘ਮੈਂ ਬਹੁਤ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਜੇਕਰ ਕੁਝ ਵੀ ਹੁੰਦਾ ਹੈ, ਤਾਂ ਉਹ ਉਨ੍ਹਾਂ ਨੂੰ ਨਕਸ਼ੇ ਤੋਂ ਮਿਟਾ ਦੇਣਗੇ।’’ਇਸ ਤੌਂ ਪਹਿਲਾਂ ਇਰਾਨ ਨੇ ਟਰੰਪ ਨੂੰ ਦੇਸ਼ ਦੇ ਸੁਪਰੀਮ ਆਗੂ ਅਯਾਤੁੱਲਾ ਅਲੀ ਖਮੇਨੀ ਵਿਰੁੱਧ ਕੋਈ ਵੀ ਕਾਰਵਾਈ ਕਰਨ ਖਿਲਾਫ਼ ਚੇਤਾਵਨੀ ਦਿੱਤੀ ਸੀ। ਕਾਬਿਲੇਗੌਰ ਹੈ ਕਿ ਟਰੰਪ ਨੇ ਖਮੇਨੀ ਦੇ ਕਰੀਬ 40 ਸਾਲਾਂ ਦੇ ਸ਼ਾਸਨ ਨੂੰ ਖਤਮ ਕਰਨ ਦੀ ਗੱਲ ਆਖੀ ਸੀ ਤੇ ਹੁਣ ਇਰਾਨ ਨੂੰ ਨਵੇਂ ਸਿਰੇ ਤੋਂ ਉਪਰੋਕਤ ਚੇਤਾਵਨੀ ਦਿੱਤੀ ਹੈ।ਇਰਾਨ ਦੇ ਹਥਿਆਰਬੰਦ ਬਲਾਂ ਦੇ ਬੁਲਾਰੇ ਜਨਰਲ ਅਬੁਲਫਜ਼ਲ ਸ਼ੇਕਾਰਚੀ ਨੇ ਕਿਹਾ, ‘‘ਟਰੰਪ ਜਾਣਦੇ ਹਨ ਕਿ ਜੇਕਰ ਸਾਡੇ ਨੇਤਾ ਵੱਲ ਇੱਕ ਹੱਥ ਵਧਾਇਆ ਗਿਆ, ਤਾਂ ਅਸੀਂ ਨਾ ਸਿਰਫ਼ ਉਸ ਹੱਥ ਨੂੰ ਕੱਟ ਦੇਵਾਂਗੇ ਸਗੋਂ ਉਨ੍ਹਾਂ ਦੀ ਦੁਨੀਆ ਨੂੰ ਅੱਗ ਲਗਾ ਦੇਵਾਂਗੇ।’’ ਟਰੰਪ ਨੇ ਪਹਿਲਾਂ ਕਿਹਾ ਸੀ ਕਿ ਉਸ ਨੇ ਆਪਣੇ ਸਲਾਹਕਾਰਾਂ ਨੂੰ ਨਿਰਦੇਸ਼ ਦਿੱਤਾ ਸੀ ਕਿ ਜੇਕਰ ਇਰਾਨ ਉਸ ਦੀ ਹੱਤਿਆ ਕਰਦਾ ਹੈ ਤਾਂ ਇਰਾਨ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇ।

Posted By: Daily Suraj Bureau

Latest News