Daily Suraj

ਪੰਜਾਬੀ

ਨਵੇਂ ਸਾਲ ਤੇ ਸਰਬੱਤ ਦੇ ਭਲੇ ਵੀ ਕਾਮਨਾ ਕਰਦੇ ਹੋਏ ਸ੍ਰੀ ਸੁਖਮਨੀ ਸਾਹਿਬ ਨੇ ਪਾਠ ਕਰਵਾਏ ਗਏ

01 Jan, 2026 04:41 PM

ਅੰਮ੍ਰਿਤਸਰ, (ਅਰਵਿੰਦਰ ਵੜੈਚ)- ਨਵੇਂ ਸਾਲ ਦੇ ਆਗਮਨ ਤੇ ਸਰਬੱਤ ਦੇ ਭਲੇ ਦੀ ਅਰਦਾਸ ਦੀ ਕਾਮਨਾ ਕਰਦੇ ਹੋਏ ਕੰਗ ਬਸ ਸਰਵਿਸ,ਜਹਾਜ ਗੜ੍ਹ ਵੱਲੋਂ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ। ਗ੍ਰੰਥੀ ਸਿੰਘ ਭਾਈ ਜਸਵਿੰਦਰ ਸਿੰਘ ਵੱਲੋਂ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਕਰਨ ਉਪਰੰਤ ਸਾਰਿਆਂ ਦੀ ਤੰਦਰੁਸਤੀ ਦੀ ਕਾਮਨਾ ਕਰਦੇ ਹੋਏ ਅਰਦਾਸ ਕੀਤੀ। ਸੰਗਤਾਂ ਵੱਲੋਂ ਸਤਿਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਵੀ ਕੀਤਾ ਗਿਆ। ਪ੍ਰਬੰਧਕ ਭੁਪਿੰਦਰ ਸਿੰਘ, ਗੁਰਵਿੰਦਰ ਸਿੰਘ,ਹਰਮੀਤ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪਰਮਾਤਮਾ ਦੀ ਬੰਦਗੀ ਕਰਦੇ ਆਪਣਾ ਜੀਵਨ ਬਸਰ ਕਰਨਾ ਚਾਹੀਦਾ ਹੈ। ਆਪਣੀ ਕਮਾਈ ਦਾ ਦਸਵੰਧ ਦੇ ਨਾਲ ਜਰੂਰਤਮੰਦਾਂ ਦੀ ਸਹਾਇਤਾ ਕਰਨ ਨਾਲ ਹਮੇਸ਼ਾ ਪਰਮਾਤਮਾ ਦਾ ਆਸ਼ੀਰਵਾਦ ਮਿਲਦਾ ਹੈ। ਉਹਨਾਂ ਨੇ ਕਿਹਾ ਕਿ ਨਵਾਂ ਸਾਲ ਹਰ ਕਿਸੇ ਲਈ ਤੰਦਰੁਸਤੀ ਖੁਸ਼ੀਆਂ ਖੇੜਿਆਂ ਦਾ ਪੈਗਾਮ ਲੈ ਕੇ ਆਵੇ। ਸੰਗਤਾਂ ਵਿੱਚ ਅਟੁੱਟ ਲੰਗਰ ਵੀ ਵਰਤਾਇਆ ਗਿਆ।

Posted By: Daily Suraj Bureau

Latest News