Daily Suraj

ਪੰਜਾਬੀ

ਆਪ ਦੇ ਸਾਬਕਾ ਹਲਕਾ ਇੰਚਾਰਜ ਤੇ ਪਿਛਲੀ ਵਾਰ ਦੇ ਵਿਧਾਨ ਸਭਾ ਉਮੀਦਵਾਰ ਫੱਲੀ ਨੇ ਦਿੱਤਾ ਅਸਤੀਫ਼ਾ

15 Sep, 2021 05:30 AM

ਖੰਨਾ, 15 ਸਤੰਬਰ - ਅੱਜ ਆਮ ਆਦਮੀ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਅਤੇ ਪਿਛਲੀ ਵਾਰ ਵਿਧਾਨ ਸਭਾ ਖੰਨਾ ਤੋਂ ਆਪ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਅਨਿਲ ਦੱਤ ਫੱਲੀ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਸਾਬਕਾ ਮੰਤਰੀ ਅਤੇ ਹੁਣ ਅਕਾਲੀ ਦਲ ਵਿਚ ਸ਼ਾਮਿਲ ਸਾਬਕਾ ਭਾਜਪਾ ਨੇਤਾ ਅਨਿਲ ਜੋਸ਼ੀ ਦੇ ਰਿਸ਼ਤੇ ਵਿਚੋਂ ਭਰਾ ਹਨ। ਫੱਲੀ ਵੀ ਆਪ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਭਾਜਪਾ ਦੇ ਨੇਤਾ ਸਨ। ਫੱਲੀ ਨੇ ਇਹ ਅਸਤੀਫ਼ਾ ਆਪ ਆਗੂ ਤਰੁਨ ਪ੍ਰੀਤ ਸਿੰਘ ਸੌਂਧ ਨੂੰ ਖੰਨਾ ਆਪ ਦਾ ਹਲਕਾ ਇੰਚਾਰਜ ਬਣਾਏ ਜਾਣ ਤੋਂ ਬਾਅਦ ਦਿੱਤਾ ਹੈ।

Posted By: Daily Suraj Bureau

Latest News