Daily Suraj

ਪੰਜਾਬੀ

ਕੈਲੀਫੋਰਨੀਆ ’ਚ ਗੱਡੀ ਹਾਦਸਾ, ਭੱਜਦੌੜ ਮੱਚੀ, 20 ਜਣੇ ਜ਼ਖ਼ਮੀ

20 Jul, 2025 12:18 AM

ਅਮਰੀਕਾ : ਕੈਲੀਫੋਰਨੀਆ ਦੇ ਲਾਸ ਏਂਜਲਸ ਵਿਚ ਇਕ ਕਾਰ ਸਵਾਰ ਨੇ ਲੋਕਾਂ ’ਤੇ ਆਪਣੀ ਕਾਰ ਚੜ੍ਹਾ ਦਿੱਤੀ ਜਿਸ ਕਾਰਨ ਵੀਹ ਜਣੇ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚੋਂ ਦਸ ਦੀ ਹਾਲਤ ਗੰਭੀਰ ਹੈ। ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਤੜਕੇ ਦੋ ਵਜੇ ਕਲੱਬ ਦੇ ਨੇੜੇ ਵਾਪਰਿਆ। ਅਧਿਕਾਰੀਆਂ ਨੇ ਹਾਲੇ ਤਕ ਕਾਰ ਸਵਾਰ ਦੀ ਪਛਾਣ ਜਨਤਕ ਨਹੀਂ ਕੀਤੀ। ਇਹ ਵੀ ਸਪਸ਼ਟ ਨਹੀਂ ਹੋ ਸਕਿਆ ਕਿ ਇਸ ਵਿਅਕਤੀ ਨੇ ਆਪਣੀ ਕਾਰ ਜਾਣ ਬੁੱਝ ਕੇ ਲੋਕਾਂ ’ਤੇ ਚੜ੍ਹਾਈ ਜਾਂ ਉਸ ਕੋਲੋਂ ਗਲਤੀ ਨਾਲ ਹਾਦਸਾ ਹੋ ਗਿਆ। ਇਸ ਮੌਕੇ ਵੱਡੀ ਗਿਣਤੀ ਪੁਲੀਸ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਪੁੱਜ ਗਈਆਂ ਹਨ ਜੋ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਦਾ ਕੰਮ ਕਰ ਰਹੀਆਂ ਹਨ। ਇਹ ਵੀ ਚਰਚੇ ਚਲ ਰਹੇ ਹਨ ਕਿ ਹਾਦਸੇ ਤੋਂ ਪਹਿਲਾਂ ਗੋਲੀ ਚੱਲੀ ਸੀ। ਪੁਲੀਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

#CaliforniaIncident #CarAttack #USNews #CaliforniaCrash #PublicSafety #BreakingNews #VehicleRamming #AmericaNews #MassInjury #PoliceInvestigation


Latest News