Daily Suraj

ਪੰਜਾਬੀ

ਸਾਵਧਾਨੀ ਨਾਲ ਵਰਤੋ ਕਰੋ ਹੀਟਰਾਂ-ਗਿੱਠੀਆ ਦੀ:

24 Nov, 2020 05:30 AM

ਸਰਦੀਆ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਅਸੀਂ ਆਪਣੇ ਸਰੀਰ ਨੂੰ ਗਰਮ ਰੱਖਣ ਲਈ ਹੀਟਰ-ਗਿੱਠੀਆ,ਬਲੋਰਾਂ ਦੀ ਵਰਤੋਂ ਕਰਦੇ ਹਾਂ।ਆਮ ਤੌਰ ਤੇ ਲੋਕ ਸਾਰੀ ਰਾਤ ਕਮਰੇ ਵਿੱਚ ਹੀਟਰ ਲਗਾ ਕੇ ਸੌਂ ਜਾਂਦੇ ਹਨ। ਜਿਸ ਕਾਰਨ ਕਮਰੇ ਵਿੱਚ ਆਕਸੀਜਨ ਦੀ ਮਾਤਰਾ ਘਟ ਜਾਂਦੀ ਹੈ। ਅਕਸਰ ਅਖਬਾਰਾਂ ਵਿੱਚ ਵੀ ਪੜ੍ਹਦੇ ਹਨ ਕਿ ਕਮਰਿਆਂ ਵਿਚ ਹੀਟਰ ਗਿੱਠੀਆਂ ਬਾਲ ਕੇ ਕਈ ਪਰਿਵਾਰ ਸੋ ਜਾਂਦੇ ਹਨ ਤੇ ਉਹ ਸੋਂਦੇ ਹੀ ਰਹਿ ਜਾਂਦੇ ਹਨ।ਕੁਝ ਦਿਨ ਪਹਿਲਾਂ ਹੀ ਅਖਬਾਰ ਵਿੱਚ ਖਬਰ ਪੜ੍ਹਨ ਨੂੰ ਮਿਲੀ ਕਿ 23 ਸਾਲਾ ਨੌਜਵਾਨ ਨਹਾ ਰਿਹਾ ਸੀ ਤੇ ਗੈਸ ਸਲੰਡਰ ਵਿੱਚੋਂ ਗੈਸ ਰਿਸਣ ਕਾਰਨ ਉਸ ਦੀ ਮੌਤ ਹੋ ਗਈ।ਦੇਖਣ ਵਿੱਚ ਵੀ ਆਉਂਦਾ ਹੈ ਕਿ ਅੱਜ ਕੱਲ ਦੀ ਨੌਜਵਾਨ ਪੀੜੀ ਨੇ ਸ਼ਰੀਰ ਨੂੰ ਸੋਹਲ ਬਣਾ ਲਿਆ ਹੈ। ਕਈ ਘੰਟੇ ਹੀਟਰ ਅਗੇ ਬੈਠੇ ਰਹਿੰਦੇ ਹਨ । ਸ਼ਰੀਰ ਨੂੰ ਗਰਮ ਕਰ ਕੇ ਜਿਸ ਤਰ੍ਹਾਂ ਬਾਹਰ ਨਿਕਲਦੇ ਹਨ , ਤਾਂ ਸਾਡੇ ਸਰੀਰ ਨੂੰ ਹਵਾ ਲੱਗ ਜਾਂਦੀ ਹੈ। ਕਿਉਂਕਿ ਬਾਹਰ ਦਾ ਤਾਪਮਾਨ ਘੱਟ ਹੁੰਦਾ ਹੈ।ਹੀਟਰ ਦੀ ਜ਼ਿਆਦਾ ਵਰਤੋਂ ਕਰਨ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ ਅਤੇ ਅੱਖਾਂ ਦੀ ਨਮੀ ਨੂੰ ਖਤਰਾ ਹੋ ਜਾਂਦਾ ਹੈ । ਜਿਸ ਨਾਲ ਡਰਾਈ ਆਈਸ ਦੀ ਸਮੱਸਿਆ ਦਾ ਸ਼ਿਕਾਰ ਹੋਣਾ ਪੈਂਦਾ ਹੈ। ਵੈਸੇ ਤਾਂ ਹੀਟਰਾਂ ਬਲੋਰਾਂ ਤੋਂ ਗੁਰੇਜ਼ ਹੀ ਕਰਨਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਦੇ ਫਾਇਦੇ ਘੱਟ ਤੇ ਨੁਕਸਾਨ ਜ਼ਿਆਦਾ ਹੁੰਦੇ ਹਨ। ਬਾਥਰੂਮ ਵਿਚ ਕਦੇ ਵੀ ਗੈਸ ਗੀਜਰ ਨਹੀਂ ਲਗਾਉਣਾ ਚਾਹੀਦਾ।ਜੇ ਸਾਡੀ ਸਿਹਤ ਠੀਕ ਰਹੇਗੀ ਤਾਂ ਹੀ ਅਸੀਂ ਕੰਮ ਕਰ ਕਰ ਸਕਾਂਗੇ ਨਹੀਂ ਤਾਂ ਡਾਕਟਰ ਕੋਲ ਜਾਣਾ ਪਵੇਗਾ ।** ਸੰਜੀਵ ਸਿੰਘ ਸੈਣੀ, ਮੋਹਾਲੀ

Posted By: Daily Suraj Bureau

Latest News