Daily Suraj

ਪੰਜਾਬੀ

ਵੈਸਟ ਇੰਡੀਜ਼ ਦੀ ਮਜ਼ਬੂਤ ਦਾਅਵੇਦਾਰੀ, ਸੁਪਰ-8 ਲਈ ਕਵਾਲੀਫਾਈ

15 Feb, 2026 07:43 PM

ਗਰੁੱਪ ‘ਸੀ’ ਦੇ ਮੁਕਾਬਲੇ ’ਚ ਨੇਪਾਲ ਨੂੰ 9 ਵਿਕਟਾਂ ਦੀ ਕਰਾਰੀ ਸ਼ਿਕਸਤ ਦਿੱਤੀ ਤਜਰਬੇਕਾਰ ਹਰਫ਼ਨਮੌਲਾ ਖਿਡਾਰੀ ਜੈਸਨ ਹੋਲਡਰ ਦੀ ਅਗਵਾਈ ਵਿੱਚ ਪਹਿਲਾਂ ਗੇਂਦਬਾਜ਼ਾਂ ਤੇ ਮਗਰੋੋਂ ਸਿਖਰਲੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਵੈਸਟ ਇੰਡੀਜ਼ ਨੇ ਐਤਵਾਰ ਨੂੰ ਇਥੇ ਟੀ20 ਵਿਸ਼ਵ ਕੱਪ ਦੇ ਗਰੁੱਪ ਸੀ ਮੁਕਾਬਲੇ ਵਿੱਚ ਨੇਪਾਲ ਨੂੰ ਨੌਂ ਵਿਕਟਾਂ ਦੀ ਕਰਾਰੀ ਸ਼ਿਕਸਤ ਦਿੱਤੀ। ਇਸ ਜਿੱਤ ਨਾਲ ਵਿੰਡੀਜ਼ ਨੇ ਸੁਪਰ ਅੱਠ ਵਿੱਚ ਥਾਂ ਪੱਕੀ ਕਰ ਲਈ ਹੈ। ਨੇਪਾਲ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਅੱਠ ਵਿਕਟਾਂ ਦੇ ਨੁਕਸਾਨ ਨਾਲ 133 ਦੌੜਾਂ ਬਣਾਈਆਂ। ਦੀਪੇਂਦਰ ਸਿੰਘ ਏਰੀ 58 ਦੌੜਾਂ ਨਾਲ ਟੌਪ ਸਕੋਰਰ ਰਿਹਾ। ਹੋਲਡਰ ਨੇ 27 ਦੌੜਾਂ ਬਦਲੇ ਚਾਰ ਵਿਕਟ ਲਏ। ਵੈਸਟ ਇੰਡੀਜ਼ ਨੇ ਇਸ ਦੇ ਜਵਾਬ ਵਿਚ 15.2 ਓਵਰਾਂ ਵਿਚ ਇਕ ਵਿਕਟ ਉੱਤੇ 134 ਦੌੜਾਂ ਬਣਾ ਕੇ ਟੀਚਾ ਸੌਖਿਆਂ ਹੀ ਹਾਸਲ ਕਰ ਲਿਆ। ਕਪਤਾਨ ਸ਼ਾਈ ਹੋਪ ਨੇ 44 ਗੇਂਦਾਂ ’ਤੇ ਨਾਬਾਦ 61 ਦੌੜਾਂ ਬਣਾਈਆਂ। ਸ਼ਿਮਰੋਨ ਹੇਟਮਾਇਰ ਨੇ 32 ਗੇਂਦਾਂ ’ਤੇ ਨਾਬਾਦ 46 ਦੌੜਾਂ ਬਣਾਈਆਂ। ਦੋਵਾਂ ਨੇ ਦੂਜੇ ਵਿਕਟ ਲਈ 91 ਦੌੜਾਂ ਦੀ ਨਾਬਾਦ ਭਾਈਵਾਲੀ ਕੀਤੀ। ਵੈਸਟ ਇੰਡੀਜ਼ ਦੀ ਗਰੁੱਪ ਸੀ ਵਿੱਚ ਇਹ ਲਗਾਤਾਰ ਤੀਜੀ ਜਿੱਤ ਹੈ। ਉਹ ਸੁਪਰ 8 ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਹੈ।

Posted By: Daily Suraj Bureau

Latest News