ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ’ਚ ਸਹੀ ਜਾਂਚ ਕਰੇ ਪੁਲਿਸ : ਹਾਈ ਕੋਰਟ
ਚੰਡੀਗੜ੍ਹ : ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਸੀਆਈਏ ਸਟਾਫ਼ ਖਰੜ ’ਚੋਂ ਚੈਨਲ ’ਤੇ ਹੋਈ ਇੰਟਰਵਿਊ ਦੇ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਹੀ ਜਾਂਚ ਕਰਨ ਦੀ ਹਦਾਇਤ ਕੀਤੀ ਹੈ। ਜਸਟਿਸ ਅਨੂਪਇੰਦਰ ਸਿੰਘ ਤੇ ਜਸਟਿਸ ਦੀਪਕ ਮਨਚੰਦਾ ਦੀ ਡਵੀਜ਼ਨ ਬੈਂਚ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਛੋਟੇ ਪੱਧਰ ਦੇ ਪੁਲਿਸ ਮੁਲਾਜ਼ਮਾਂ ਨੂੰ ਬਲੀ ਦਾ ਬਕਰਾ ਬਣਾਇਆ ਜਾ ਰਿਹਾ ਹੈ।
ਬੈਂਚ ਨੇ ਕਿਹਾ ਕਿ ਇੰਝ ਜਾਪਦਾ ਰਿਹਾ ਹੈ ਕਿ ਵੱਡੇ ਅਫ਼ਸਰਾਂ ਦੀ ਸ਼ਮੂਲੀਅਤ ਹੋ ਸਕਦੀ ਹੈ, ਲਿਹਾਜ਼ਾ ਸਹੀ ਜਾਂਚ ਕੀਤੀ ਜਾਵੇ ਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਬੈਂਚ ਕੁਝ ਹੋਰ ਵਿਚਾਰ ਵੀ ਕਰ ਸਕਦੀ ਹੈ।
ਦਰਅਸਲ ਵਿਸ਼ੇਸ਼ ਜਾਂਚ ਟੀਮ ਨੇ ਜਾਂਚ ਦੀ ਸਥਿਤੀ ਰਿਪੋਰਟ ਸੀਲ ਬੰਦ ਲਿਫ਼ਾਫ਼ੇ ਵਿਚ ਪੇਸ਼ ਕੀਤੀ ਸੀ ਤੇ ਵਿਸ਼ਵਾਸ ਨੂੰ ਵੇਖਣ ਉਪਰੰਤ ਹੀ ਬੈਂਚ ਨੇ ਸਹੀ ਜਾਂਚ ਦੀ ਹਦਾਇਤ ਕੀਤੀ ਹੈ। ਬੁੱਧਵਾਰ ਨੂੰ ਸਰਕਾਰ ਨੇ ਜੇਲਾਂ ਵਿਚ ਸੁਰੱਖਿਆ ਪੈਮਾਨੇ ਸਥਾਪਤ ਕਰਨ ਬਾਰੇ ਵੀ ਸਥਿਤੀ ਬਾਰੇ ਬੈਂਚ ਨੂੰ ਜਾਣੂੰ ਕਰਵਾਇਆ
#LawrenceBishnoi #HighCourtOrder #PoliceInvestigation #LawrenceInterviewCase #PunjabHaryanaHC #Justice #CrimeInvestigation #LegalUpdate #PunjabNews #CrimeNews
Posted By: Daily Suraj Bureau