ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਭਾਰਤ ਪਹੁੰਚਣਗੇ
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ 26 ਫਰਵਰੀ ਨੂੰ ਭਾਰਤ ਆ ਰਹੇ ਹਨ। ਉਹ ਕਈ ਦਿਨਾਂ ਤੱਕ ਭਾਰਤ ਵਿੱਚ ਰਹਿਣਗੇ। ਇਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਭਾਰਤ ਦਾ ਪਹਿਲਾ ਅਧਿਕਾਰਤ ਦੌਰਾ ਹੈ। ਕਾਰਨੀ 2 ਮਾਰਚ ਨੂੰ ਨਵੀਂ ਦਿੱਲੀ ਵਿੱਚ ਉੱਚ ਪੱਧਰੀ ਗੱਲਬਾਤ ਲਈ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨਗੇ। ਆਪਣੀ ਭਾਰਤ ਫੇਰੀ ਦੌਰਾਨ, ਦੋਵੇਂ ਨੇਤਾ ਵਪਾਰ, ਊਰਜਾ, ਤਕਨਾਲੋਜੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI), ਪ੍ਰਤਿਭਾ ਅਤੇ ਸੱਭਿਆਚਾਰ, ਅਤੇ ਰੱਖਿਆ ਵਿੱਚ ਮਹੱਤਵਾਕਾਂਖੀ ਨਵੀਆਂ ਭਾਈਵਾਲੀ ਦੇ ਨਾਲ, ਕੈਨੇਡਾ-ਭਾਰਤ ਸਬੰਧਾਂ ਨੂੰ ਉੱਚਾ ਚੁੱਕਣ ਅਤੇ ਵਧਾਉਣ ਬਾਰੇ ਚਰਚਾ ਕਰਨਗੇ। ਦੱਸ ਦਈਏ ਕਿ ਇਸ ਵਾਰ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਦੌਰੇ ‘ਚ ਪੰਜਾਬ ਸ਼ਾਮਿਲ ਨਹੀਂ ਹੈ ਉਹ ਸਿਫ਼ਰ ਮੁੰਬਈ ਅਤੇ ਨਵੀਂ ਦਿੱਲੀ ਹੀ ਆਉਣਗੇ। ਮੰਨਿਆ ਜਾ ਰਿਹਾ ਹੈ ਕਾਰਨੀ ਸਰਕਾਰ ਭਾਰਤ ਦੀ ਕਿਸੇ ਵੀ ਪੱਖੋ ਨਾਰਾਜਗੀ ਤੋਂ ਬਚਣਾ ਚਾਹੁੰਦੀ ਹੈ, ਕਿਉਂਕਿ ਕੈਨੇਡਾ ਦੀ ਧਰਤੀ ਤੇ ਸਰਗਰਮ ਖਾਲਿਸਤਾਨੀਆਂ ਦੀਆਂ ਗਤੀਵਿਧੀਆਂ ਕਾਰਮ ਕੈਨੇਡਾ ਨਾਲ ਭਾਰਤ ਸਰਕਾਰ ਦਾ ਤਣਾਅ ਦਾ ਵੱਡਾ ਕਾਰਨ ਹੈ। ਇਸ ਲਈ ਉਨ੍ਹਾਂ ਨੇ ਇਸ ਦੌਰੇ ਦੌਰਾਨ ਪੰਜਾਬ ਨੂੰ ਆਪਣੇ ਪ੍ਰੋਗਰਾਮ ‘ਚ ਸ਼ਾਮਿਲ ਨਹੀਂ ਕੀਤਾ ਹੈ। ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਮੋਦੀ ਨਵੰਬਰ 2025 ਵਿੱਚ ਜੋਹਾਨਸਬਰਗ ਵਿੱਚ ਜੀ20 ਸੰਮੇਲਨ ਦੇ ਮੌਕੇ ‘ਤੇ ਕਾਰਨੀ ਨਾਲ ਮਿਲੇ ਸਨ। 2024 ਵਿੱਚ, ਭਾਰਤ ਕੈਨੇਡਾ ਦਾ 7ਵਾਂ ਸਭ ਤੋਂ ਵੱਡਾ ਵਸਤੂਆਂ ਅਤੇ ਸੇਵਾਵਾਂ ਵਪਾਰਕ ਭਾਈਵਾਲ ਸੀ। ਦੋਵਾਂ ਦੇਸ਼ਾਂ ਵਿਚਕਾਰ ਵਪਾਰ $30.8 ਬਿਲੀਅਨ ਸੀ। ਦੱਸ ਦਈਏ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ 26 ਫਰਵਰੀ ਤੋਂ 7 ਮਾਰਚ, 2026 ਇਨ੍ਹਾਂ ਤਿੰਨਾਂ ਦੇਸ਼ਾਂ ਦਾ ਦੌਰਾ ਕਰਨਗੇ। ਭਾਰਤ ਤੋਂ ਇਲਾਵਾ ਕਾਰਨੀ ਆਸਟ੍ਰੇਲੀਆ ਅਤੇ ਜਾਪਾਨ ਵੀ ਜਾਣਗੇ।
Posted By: Daily Suraj Bureau