Daily Suraj

ਪੰਜਾਬੀ

ਅਬੋਹਰ ਵਿੱਚ ਦਿਨ ਦਿਹਾੜੇ ਕਤਲ—ਕੇਸ ਸੁਣਵਾਈ ਲਈ ਆਏ ਨੌਜਵਾਨ ਨੂੰ ਗੋਲੀ ਮਾਰੀ

11 Dec, 2025 06:20 PM

ਇਥੇ ਜੁਡੀਸ਼ੀਅਲ ਕੋਰਟ ਕੰਪਲੈਕਸ ਨੇੜੇ ਪਾਰਕਿੰਗ ਵਿੱਚ ਅਪਰਾਧਿਕ ਪਿਛੋਕੜ ਰੱਖਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਨੌਜਵਾਨ, ਜਿਸ ਦੀ ਪਛਾਣ ਗੋਲੂ ਪੰਡਿਤ ਵਜੋਂ ਹੋਈ ਹੈ, ਇੱਕ ਮੰਦਰ ਦੇ ਪੁਜਾਰੀ ਦਾ ਪੁੱਤਰ ਦੱਸਿਆ ਜਾਂਦਾ ਹੈ। ਉਹ ਆਪਣੇ ਦੋਸਤਾਂ ਨਾਲ ਇੱਕ ਬਿਨਾਂ ਨੰਬਰ ਵਾਲੀ ਬਿਲਕੁਲ ਨਵੀਂ ਸਕਾਰਪੀਓ ਗੱਡੀ ਵਿੱਚ ਇੱਕ ਕੇਸ ਦੀ ਸੁਣਵਾਈ ਲਈ ਆਇਆ ਸੀ। ਕੁਝ ਵਿਅਕਤੀ, ਜੋ ਸ਼ਾਇਦ ਉਸ ਦੀ ਉਡੀਕ ਵਿਚ ਸਨ, ਨੇ ਕਥਿਤ ਤੌਰ ’ਤੇ ਉਸ ਉੱਤੇ ਗੋਲੀਆਂ ਚਲਾਈਆਂ। ਇਸ ਤੋਂ ਪਹਿਲਾਂ ਕਿ ਲੋਕ ਕੁਝ ਸਮਝ ਸਕਦੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਪੁਲੀਸ ਨੇ ਮੌਕੇ ਤੋਂ ਘੱਟੋ-ਘੱਟ ਤਿੰਨ ਖੋਲ ਬਰਾਮਦ ਕੀਤੇ ਹਨ।

ਜਾਣਕਾਰੀ ਅਨੁਸਾਰ ਗੋਲੂ ਪੰਡਿਤ ਨੂੰ ਫੌਰੀ ਸਿਵਲ ਹਸਪਤਾਲ ਲਿਆਂਦਾ ਗਿਆ, ਪਰ ਉਸ ਦੀ ਮੌਤ ਹੋ ਗਈ। ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਪੁਲੀਸ ਟੀਮ ਹਸਪਤਾਲ ਪਹੁੰਚੀ ਅਤੇ ਲਾਸ਼ ਨੂੰ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ। ਪਹਿਲੀ ਨਜ਼ਰੇ ਇਹ ਘਟਨਾ ਗੈਂਗ ਵਾਰ ਦਾ ਨਤੀਜਾ ਜਾਪਦੀ ਹੈ। ਸੂਤਰਾਂ ਨੇ ਦੱਸਿਆ ਕਿ ਮ੍ਰਿਤਕ ਗੋਲੂ ਪੰਡਿਤ ’ਤੇ ਸਥਾਨਕ ਪੁਲੀਸ ਥਾਣੇ ਵਿਚ ਕਈ ਕੇਸ ਦਰਜ ਹਨ। ਹੋਰ ਵੇਰਵਿਆਂ ਦੀ ਉਡੀਕ ਹੈ।

Posted By: Daily Suraj Bureau

Latest News

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮੋਗਾ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 9 ਤੋਂ 16 ਸਤੰਬਰ ਤੱਕ ਕਰਵਾਏ ਜਾਣਗੇ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲੇ 25 ਤੋਂ 30 ਸਤੰਬਰ ਅਤੇ ਰਾਜ ਪੱਧਰੀ ਖੇਡ ਮੁਕਾਬਲੇ 10 ਅਕਤੂਬਰ ਤੋਂ 3 ਨਵੰਬਰ ਤੱਕ ਕਰਵਾਏ ਜਾਣਗੇ।

31 Aug, 2026 04:53 PM