Daily Suraj

ਪੰਜਾਬੀ

ਡਾ. ਅੰਬੇਦਕਰ ਨਾ ਸਿਰਫ ਬਸਪਾ ਦੇ, ਬਲਕਿ ਭਾਜਪਾ ਲਈ ਵੀ ਸਤਿਕਾਰਤ ਸ਼ਖਸੀਅਤ - ਗਰੇਵਾਲ

24 Oct, 2020 05:30 AM

ਲੁਧਿਆਣਾ 24 ਅਕਤੂਬਰ (ਕੁਲਦੀਪ ਸਿੰਘ)ਭਾਜਪਾ ਜੰਮੂ ਕਸ਼ਮੀਰ ਦੇ ਇੰਚਾਰਜ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਡਾ.ਬੀ.ਆਰ. ਅੰਬੇਦਕਰ ਨਾ ਸਿਰਫ ਬਸਪਾ ਦੇ, ਬਲਕਿ ਭਾਜਪਾ ਲਈ ਵੀ ਇਕ ਸਤਿਕਾਰਤ ਸ਼ਖਸੀਅਤ ਹਨ। ਉਨ੍ਹਾਂ ਕਿਹਾ ਕਿ ਡਾ: ਭੀਮ ਰਾਓ ਅੰਬਦੇਕਰ ਦੇ ਸੰਵਿਧਾਨ ਨੂੰ ਸਮੁੱਚੇ ਲੋਕ ਮੰਨਦੇ ਹਨ ਅਤੇ ਬਾਬਾ ਸਾਹਿਬ ਦਾ ਸਤਿਕਾਰ ਕਰਦੇ ਹਨ। ਪਰ ਮੌਜੂਦਾ ਹਾਲਾਤਾਂ ਵਿੱਚ ਕਾਂਗਰਸ ਪਾਰਟੀ ਇੱਕ ਸਾਜਿਸ਼ ਤਹਿਤ ਵਿਵਾਦ ਪੈਦਾ ਕਰਕੇ ਮਾਹੌਲ ਖਰਾਬ ਕਰਨ 'ਤੇ ਤੁਲੀ ਹੋਈ ਹੈ। ਗਰੇਵਾਲ ਨੇ ਕਿਹਾ ਕਿ ਸਮੇਂ ਦੀ ਲੋੜ ਇਹ ਹੈ ਕਿ ਅਸੀਂ ਸਾਰੇ ਸੁਚੇਤ ਰਹਿੰਦਿਆਂ ਕਿਸੇ ਵਿਅਕਤੀ ਦੀ ਘੇਰਾਬੰਦੀ ਜਾਂ ਬਿਆਨਬਾਜ਼ੀ ਨਾ ਕਰੀਏ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਦਾ ਸਤਿਕਾਰ ਪਹਿਲਾਂ ਨਾਲੋਂ ਦੁਨੀਆ ਭਰ ਵਿੱਚ ਵਧਿਆ ਹੈ ਅਤੇ ਭਾਰਤ ਦੇਸ਼ ਇੱਕ ਨਵੀਂ ਦਿਸ਼ਾ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ।

Latest News