Daily Suraj

ਪੰਜਾਬੀ

ਇੰਡੋਨੇਸ਼ੀਆ ’ਚ ਭੂਸਖਲਨ ਦਾ ਕਹਿਰ, 23 ਫੌਜੀਆਂ ਦੀ ਮੌਤ ਦੀ ਪੁਸ਼ਟੀ

27 Jan, 2026 05:16 PM

Twenty-three soldiers died in Indonesia ਇੰਡੋਨੇਸ਼ੀਆ ਵਿੱਚ ਢਿੱਗਾਂ ਡਿੱਗਣ ਦਾ ਮਾਮਲਾ: 23 ਫੌਜੀਆਂ ਦੀ ਮੌਤ ਦੀ ਪੁਸ਼ਟੀ ਇੰਡੋਨੇਸ਼ੀਆ ਦੇ ਪੱਛਮੀ ਜਾਵਾ ਵਿੱਚ ਢਿੱਗਾਂ ਡਿੱਗਣ ਕਾਰਨ ਸੌ ਦੇ ਕਰੀਬ ਜਣੇ ਲਾਪਤਾ ਹਨ ਤੇ ਇਸ ਹਾਦਸੇ ਵਿਚ 23 ਫੌਜੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਇਹ ਜਾਣਕਾਰੀ ਇੱਕ ਜਲ ਸੈਨਾ ਦੇ ਬੁਲਾਰੇ ਨੇ ਅੱਜ ਦਿੱਤੀ ਪਰ ਇਹ ਸਪਸ਼ਟ... ਇੰਡੋਨੇਸ਼ੀਆ ਦੇ ਪੱਛਮੀ ਜਾਵਾ ਵਿੱਚ ਢਿੱਗਾਂ ਡਿੱਗਣ ਕਾਰਨ ਸੌ ਦੇ ਕਰੀਬ ਜਣੇ ਲਾਪਤਾ ਹਨ ਤੇ ਇਸ ਹਾਦਸੇ ਵਿਚ 23 ਫੌਜੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਇਹ ਜਾਣਕਾਰੀ ਇੱਕ ਜਲ ਸੈਨਾ ਦੇ ਬੁਲਾਰੇ ਨੇ ਅੱਜ ਦਿੱਤੀ ਪਰ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਕੀ ਇਹ ਪਹਿਲਾਂ ਮ੍ਰਿਤਕ ਐਲਾਨੇ ਗਏ 17 ਲੋਕਾਂ ਵਿੱਚ ਸ਼ਾਮਲ ਹਨ ਕਿ ਨਹੀਂ। ਪੱਛਮੀ ਜਾਵਾ ਸੂਬੇ ਵਿੱਚ ਇੱਕ ਪਹਾੜੀ ਖੇਤਰ ਵਿੱਚ ਬੀਤੇ ਦਿਨੀਂ ਢਿੱਗਾਂ ਡਿੱਗ ਗਈਆਂ ਸਨ। ਜਾਣਕਾਰੀ ਅਨੁਸਾਰ ਇਹ ਫੌਜੀ ਸਖ਼ਤ ਹਾਲਾਤ ਅਤੇ ਭਾਰੀ ਮੀਂਹ ਵਿੱਚ ਸਿਖਲਾਈ ਲੈ ਰਹੇ ਸਨ ਜਦੋਂ ਬੁਰਾਂਗਰਾਂਗ ਦੀਆਂ ਢਲਾਣਾਂ ’ਤੇ ਪਾਸੀਰ ਲੰਗੂ ਪਿੰਡ ਵਿੱਚ ਜ਼ਮੀਨ ਖਿਸਕ ਗਈ ਜਿਸ ਕਾਰਨ ਉਨ੍ਹਾਂ ਦਾ ਕੈਂਪ ਨੁਕਸਾਨਿਆ ਗਿਆ ਤੇ 34 ਘਰਾਂ ਨੂੰ ਨੁਕਸਾਨ ਪੁੱਜਿਆ। ਰਾਸ਼ਟਰੀ ਆਫ਼ਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਅਬਦੁਲ ਮੁਹਾਰੀ ਨੇ ਕਿਹਾ ਕਿ ਮੌਤਾਂ ਦਾ ਅੰਕੜਾ ਵਧ ਵੀ ਸਕਦਾ ਹੈ। ਨੇਵੀ ਚੀਫ਼ ਆਫ਼ ਸਟਾਫ਼ ਐਡਮਿਰਲ ਮੁਹੰਮਦ ਅਲੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਫੌਜੀ ਇੰਡੋਨੇਸ਼ੀਆ-ਪਾਪੁਆ ਨਿਊ ਗਿਨੀ ਸਰਹੱਦ 'ਤੇ ਲੰਬੇ ਸਮੇਂ ਦੀ ਸਰਹੱਦੀ ਅਸਾਈਨਮੈਂਟ ਲਈ 23-ਮੈਂਬਰੀ ਯੂਨਿਟ ਸਿਖਲਾਈ ਦਾ ਹਿੱਸਾ ਸਨ।

Posted By: Daily Suraj Bureau

Latest News

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮੋਗਾ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 9 ਤੋਂ 16 ਸਤੰਬਰ ਤੱਕ ਕਰਵਾਏ ਜਾਣਗੇ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲੇ 25 ਤੋਂ 30 ਸਤੰਬਰ ਅਤੇ ਰਾਜ ਪੱਧਰੀ ਖੇਡ ਮੁਕਾਬਲੇ 10 ਅਕਤੂਬਰ ਤੋਂ 3 ਨਵੰਬਰ ਤੱਕ ਕਰਵਾਏ ਜਾਣਗੇ।

31 Aug, 2026 04:53 PM