Daily Suraj

ਪੰਜਾਬੀ

ਨਿਤਿਨ ਸ਼ਰਮਾ ਨੇ ਕਰਾਟੇ ਮੁਕਾਬਲੇ ’ਚ ਜਿੱਤਿਆ ਸੋਨੇ ਦਾ ਮੈਡਲ

13 Dec, 2024 05:30 AM

ਪਠਾਨਕੋਟ ਐਸਐਮਡੀ ਆਰਐਸਡੀ ਕਾਲਜ ਦੇ ਬੀਏ ਪਹਿਲੇ ਸਾਲ ਦੇ ਵਿਦਿਆਰਥੀ ਨਿਤਿਨ ਸ਼ਰਮਾ ਨੇ ਹਾਲ ਹੀ ਵਿੱਚ ਅੰਤਰ ਕਾਲਜ ਯੂਨੀਵਰਸਿਟੀ ਸਪੋਰਟਸ ਕਰਾਟੇ ਮੁਕਾਬਲੇ ਵਿੱਚ ਸੋਨ ਤਗਮਾ ਜਿੱਤ ਕੇ ਕਾਲਜ ਅਤੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ।ਉਸ ਦੀ ਇਸ ਸ਼ਾਨਦਾਰ ਪ੍ਰਾਪਤੀ ਤੇ ਪ੍ਰਿੰਸੀਪਲ ਜੇਸੀ ਕਟੋਚ ਅਤੇ ਪ੍ਰਬੰਧਕ ਕਮੇਟੀ ਵੱਲੋਂ ਨਿਤਿਨ ਸ਼ਰਮਾ ਨੂੰ ਤਹਿ ਦਿਲੋਂ ਵਧਾਈ ਦਿੱਤੀ ਗਈ ਹੈ। ਨਿਤਿਨ ਸ਼ਰਮਾ ਦੀ ਇਹ ਜਿੱਤ ਉਸ ਦੀ ਮਿਹਨਤ ਅਤੇ ਲਗਨ ਦਾ ਨਤੀਜਾ ਹੈ। ਪ੍ਰਿੰਸੀਪਲ ਜੇਸੀ ਕਟੋਚ ਨੇ ਦੱਸਿਆ ਕਿ ਇਸ ਦੇ ਨਾਲ ਹੀ ਨਿਤਿਨ ਨੂੰ ਦਸੰਬਰ ਵਿੱਚ ਹੋਣ ਵਾਲੀਆਂ ਨੌਰਥ ਈਸਟ ਜ਼ੋਨ ਖੇਡਾਂ ਲਈ ਚੁਣਿਆ ਗਿਆ ਹੈ।ਉਸ ਨੇ ਹਰਿਆਣਾ ਦੇ ਰੋਹਤਕ ਵਿੱਚ ਹੋਣ ਵਾਲੀਆਂ ਆਲ ਇੰਡੀਆ ਯੂਨੀਵਰਸਿਟੀ ਖੇਡਾਂ ਵਿੱਚ ਵੀ ਜਗ੍ਹਾ ਬਣਾਈ ਹੈ।ਕਾਲਜ ਪ੍ਰਿੰਸੀਪਲ ਜੇਸੀ ਕਟੋਚ ਅਤੇ ਪ੍ਰਬੰਧਕੀ ਟੀਮ ਨੇ ਨਿਤਿਨ ਨੂੰ ਉਸ ਦੇ ਆਉਣ ਵਾਲੇ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਤੇ ਵਧਾਈ ਦਿੱਤੀ ਹੈ ਅਤੇ ਉਸ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਹੈ। ਨਿਤਿਨ ਦੀ ਇਹ ਪ੍ਰਾਪਤੀ ਉਸ ਲਈ ਹੀ ਨਹੀਂ ਸਗੋਂ ਉਸ ਦੇ ਸਹਿਪਾਠੀਆਂ ਅਤੇ ਕਾਲਜ ਲਈ ਵੀ ਮਾਣ ਵਾਲੀ ਗੱਲ ਹੈ।

Latest News