ਮਨਰੇਗਾ ਕਾਨੂੰਨ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਵਾਉਣ ਦਾ ਕਾਮਰੇਡਾਂ ਮੋਰਚਾ ਜਿੱਤਿਆ
- ਪੰਜਾਬ
- 02 May,2025

ਫਾਜ਼ਿਲਕਾ : ਭਾਰਤੀ ਕਮਿਊਨਿਸਟ ਪਾਰਟੀ ਫਾਜ਼ਿਲਕਾ( ਸੀਪੀਆਈ)ਅਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ (ਰਜਿ:) ਵੱਲੋਂ ਦੂਜੇ ਦਿਨ ਵੀ ਮਨਰੇਗਾ ਕਾਨੂੰਨ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਵਾਉਣ ਲਈ ਛੇ ਵਜੇ ਤੱਕ ਧਰਨਾ ਜਾਰੀ ਰਿਹਾ, ਪ੍ਰੰਤੂ ਮੌਕੇ ਤੇ ਪਹੁੰਚੇ ਏਡੀਸੀ ਸੁਭਾਸ਼ ਚੰਦਰ ਵੱਲੋਂ ਸਾਰੀਆਂ ਮੰਗਾਂ ਮੰਨੇ ਜਾਣ ਦਾ ਵਿਸ਼ਵਾਸ ਦਿਵਾਉਣ ਤੇ ਕਾਮਰੇਡਾਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ।
ਇਸ ਧਰਨੇ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਜ਼ਿਲ੍ਹਾ ਪ੍ਰਧਾਨ ਸ਼ੁਬੇਗ ਝੰਗੜਭੈਣੀ, ਗੁਰਦਿਆਲ ਢਾਬਾਂ,ਕੁਲਦੀਪ ਬਖੂਸ਼ਾਹ, ਬਲਵਿੰਦਰ ਮਹਾਲਮ, ਕ੍ਰਿਸ਼ਨ ਧਰਮੂਵਾਲਾ,ਹਰਭਜਨ ਛੱਪੜੀ ਵਾਲਾ ਵੱਲੋਂ ਕੀਤੀ ਜਾ ਰਹੀ ਸੀ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਪਹੁੰਚੇ ਮਗਨਰੇਗਾ ਕਾਮਿਆਂ ਨੂੰ ਸੰਬੋਧਨ ਕਰਦਿਆਂ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ ਅਤੇ ਕੁੱਲ ਹਿੰਦ ਕਿਸਾਨ ਸਭਾ ਸੂਬਾ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਢੰਡੀਆਂ ਅਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਪ੍ਰਧਾਨ ਨਰਿੰਦਰ ਢਾਬਾਂ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਕਰਦਾ ਕਾਨੂੰਨ ਨੂੰ ਪਾਰਦਰਸ਼ੀ ਢੰਗ ਨਾਲ ਜ਼ਿਲ੍ਹੇ ਦੇ ਪ੍ਰਸ਼ਾਸਨ ਵੱਲੋਂ ਲਾਗੂ ਨਹੀਂ ਕੀਤਾ ਜਾ ਰਿਹਾ।
ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਹੇਠਲੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਮੇਟ ਬਣਾਏ ਜਾ ਰਹੇ ਹਨ ਅਤੇ ਮਸਟਰੋਲ ਕੱਢੇ ਜਾ ਰਹੇ ਹਨ। ਆਗੂਆਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਿਰਫ ਸੱਤਾਧਾਰੀ ਧਿਰ ਦੇ ਇਸ਼ਾਰੇ ‘ਤੇ ਦੇਸ਼ ਦੀ ਪਾਰਲੀਮੈਂਟ ਵਿੱਚ ਬਣੇ ਇਸ ਕਾਨੂੰਨ ਨੂੰ ਲਾਗੂ ਕਰਵਾਉਣ ਲਈ ਕਲੋਣ ਦੀਆਂ ਧੱਜੀਆਂ ਉਡਾ ਰਿਹਾ ਹੈ ਜਦੋਂ, ਕਿ ਅਸਲ ਜਾਬ ਕਾਰਡ ਧਾਰਕਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ। ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਅਸਲ ਜੋਬ ਕਾਰਡ ਧਾਰਕਾਂ ਰਕਾਂ ਨੂੰ ਪਾਰਦਰਸ਼ੀ ਢੰਗ ਨਾਲ ਕੰਮ ਨਹੀਂ ਦਿੱਤਾ ਜਾਂਦਾ ਅਤੇ ਕੀਤੇ ਕੰਮ ਦੀ ਉਜਰਤ ਜਾਰੀ ਨਹੀਂ ਕੀਤੀ ਜਾਂਦੀ, ਉਸ ਸਮੇਂ ਤੱਕ ਜਥੇਬੰਦੀਆਂ ਵੱਲੋਂ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਨੈਸ਼ਨਲ ਹਾਈਵੇ ਜਾਮ ਕੀਤੇ ਜਾਣ ਤੇ ਸਿਟੀ ਪੁਲਸ ਫਾਜ਼ਿਲਕਾ ਵਿਖੇ ਆਗੂਆਂ ਤੇ ਦਰਜ ਕੀਤੇ ਮੁਕੱਦਮੇ ਸਬੰਧੀ ਪ੍ਰਤਿਕਿਰਿਆ ਦਿੰਦਿਆਂ ਕੰਸਟਰਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ (ਰਜਿ:) ਏਟਕ ਦੇ ਸੂਬਾ ਮੀਤ ਸਕੱਤਰ ਐਡਵੋਕੇਟ ਪਰਮਜੀਤ ਢਾਬਾਂ ਨੇ ਕਿਹਾ ਕਿ ਉਹਨਾਂ ਦੇ ਆਗੂ ਕਿਸੇ ਤਰ੍ਹਾਂ ਦੇ ਆਪਣੇ ‘ਤੇ ਹੋਏ ਦਰਜ ਮੁਕੱਦਮਿਆਂ ਤੋਂ ਨਹੀਂ ਡਰਦੇ, ਕਿਉਂਕਿ ਇਹ ਮੁਕੱਦਮੇ ਲੋਕਾਂ ਦੇ ਹੱਕਾਂ ਲਈ ਲੜਾਈ ਲੜਨ ਦਰਮਿਆਨ ਉਹਨਾਂ ‘ਤੇ ਦਰਜ ਹੋਏ ਹਨ। ਉਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਗਲਤ ਕੰਮ ਨਹੀਂ ਕੀਤਾ।
ਉਹਨਾਂ ਕਿਹਾ ਕਿ ਉਹ ਸ਼ਹੀਦਾਂ ਦੇ ਵਾਰਸ ਹਨ, ਸ਼ਹੀਦਾਂ ਨੂੰ ਦੇਸ਼ ਦੀ ਆਜ਼ਾਦੀ ਲਈ ਲੋਕ ਹਿੱਤਾਂ ਦੀ ਰਾਖੀ ਲਈ ਕਈ ਕਈ ਮਹੀਨੇ,ਕਈ ਕਈ ਸਾਲ ਜੇਲਾਂ ਕੱਟਣੀਆਂ ਪਈਆਂ, ਇਸ ਲਈ ਉਹ ਕਿਸੇ ਤਰ੍ਹਾਂ ਵੀ ਪਰਚਿਆਂ ਤੋਂ ਡਰਨ ਵਾਲੇ ਨਹੀਂ। ਇਸ ਮੌਕੇ ਹੋਰਾਂ ਤੋਂ ਇਲਾਵਾ ਜੰਮੂ ਰਾਮ ਬਨਵਾਲਾ, ਕਾਮਰੇਡ ਭਜਨ ਲਾਲ ਜੇ ਈ, ਹਰਦੀਪ ਮੰਡੀ ਹਜੂਰ ਸਿੰਘ, ਡਾਕਟਰ ਸੁਰੇਸ਼ ਹਸਤਾ ਕਲਾ, ਪ੍ਰੇਮ ਭੱਠਾ ਮਜ਼ਦੂਰ ਯੂਨੀਅਨ, ਭਜਨ ਲਾਧੂਕਾ ਲੋਕ ਸਭਾ ਇੰਚਾਰਜ ਬੀਐਸਪੀ, ਸੁਨੀਤਾ ਹਸਤਾ ਕਲਾਂ,ਕੈਲਾਸ਼ ਲਾਲੋ ਵਾਲੀ ਅਤੇ ਜੱਗਾ ਟਾਹਲੀਵਾਲਾ ਵੀ ਹਾਜ਼ਰ ਸਨ।
#MNREGA #WorkersRights #TransparencyInGovernance #LabourRights #MNREGAReform #CommunistFront #RuralEmployment #PunjabNews
Posted By:

Leave a Reply