Delhi ‘ਚ ਭਾਰੀ ਮੀਂਹ ਕਾਰਨ ਬਣੇ ਹੜ੍ਹ ਵਰਗੇ ਹਾਲਾਤ; ਲੋਕਾਂ ਦੇ ਘਰਾਂ ‘ਚ ਵੜ੍ਹਿਆ ਪਾਣੀ

Delhi ‘ਚ ਭਾਰੀ ਮੀਂਹ ਕਾਰਨ ਬਣੇ ਹੜ੍ਹ ਵਰਗੇ ਹਾਲਾਤ; ਲੋਕਾਂ ਦੇ ਘਰਾਂ ‘ਚ ਵੜ੍ਹਿਆ ਪਾਣੀ

ਨਵੀ ਦਿੱਲੀ, ਦਿੱਲੀ-ਐਨਸੀਆਰ ਵਿੱਚ ਪਿਛਲੇ 12 ਘੰਟਿਆਂ ਤੋਂ ਭਾਰੀ ਮੀਂਹ ਜਾਰੀ ਹੈ। ਬੁੱਧਵਾਰ ਸ਼ਾਮ ਨੂੰ ਹੋਈ ਬਾਰਿਸ਼ ਤੋਂ ਬਾਅਦ ਦਿੱਲੀ ਅਤੇ ਗੁਰੂਗ੍ਰਾਮ ਦੀਆਂ ਸੜਕਾਂ ‘ਤੇ ਹੜ੍ਹ ਵਰਗੀ ਸਥਿਤੀ ਹੈ। ਵਾਹਨ ਪਾਣੀ ਵਿੱਚ ਤੈਰਦੇ ਦੇਖੇ ਗਏ। ਕਈ ਇਲਾਕਿਆਂ ਵਿੱਚ ਘਰਾਂ ਵਿੱਚ ਪਾਣੀ ਭਰ ਗਿਆ ਹੈ।


ਦਿੱਲੀ ਅਤੇ ਗੁਰੂਗ੍ਰਾਮ ਵਿੱਚ ਅੱਜ ਮੀਂਹ ਦੀ ਚੇਤਾਵਨੀ ਹੈ। ਬੁੱਧਵਾਰ ਸ਼ਾਮ ਨੂੰ ਭਾਰੀ ਮੀਂਹ ਤੋਂ ਬਾਅਦ, ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਪਾਣੀ ਨਾਲ ਭਰ ਗਈਆਂ। ਦਿੱਲੀ-ਗੁਰੂਗ੍ਰਾਮ ਐਕਸਪ੍ਰੈਸਵੇਅ ‘ਤੇ ਨਰਸਿੰਘਪੁਰ ਨੇੜੇ ਸਰਵਿਸ ਲੇਨ ‘ਤੇ 2 ਫੁੱਟ ਤੱਕ ਪਾਣੀ ਭਰ ਗਿਆ। ਖਰਾਬ ਮੌਸਮ ਕਾਰਨ ਹਵਾਈ ਆਵਾਜਾਈ ਵੀ ਪ੍ਰਭਾਵਿਤ ਰਹੀ। ਬੁੱਧਵਾਰ ਨੂੰ, ਖਰਾਬ ਮੌਸਮ ਕਾਰਨ 6 ਉਡਾਣਾਂ ਨੂੰ ਡਾਇਵਰਟ ਕੀਤਾ ਗਿਆ। 4 ਉਡਾਣਾਂ ਜੈਪੁਰ ਅਤੇ 2 ਉਡਾਣਾਂ ਨੂੰ ਲਖਨਊ ਭੇਜਿਆ ਗਿਆ। ਕੁਝ ਦੇ ਰੂਟ ਬਦਲ ਦਿੱਤੇ ਗਏ। ਕੁਝ ਉਡਾਣਾਂ ਵਿੱਚ ਦੇਰੀ ਵੀ ਹੋਈ।


ਗੁਰੂਗ੍ਰਾਮ ਵਿੱਚ ਬੁੱਧਵਾਰ ਸ਼ਾਮ ਨੂੰ 90 ਮਿੰਟਾਂ ਵਿੱਚ 103 ਮਿਲੀਮੀਟਰ ਮੀਂਹ ਪਿਆ। ਪਿਛਲੇ 12 ਘੰਟਿਆਂ ਵਿੱਚ 133 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਗੁਰੂਗ੍ਰਾਮ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਸ ਵਿੱਚ ਸਾਰੇ ਕਾਰਪੋਰੇਟ ਦਫਤਰਾਂ ਅਤੇ ਨਿੱਜੀ ਸੰਸਥਾਵਾਂ ਨੂੰ ਆਪਣੇ ਕਰਮਚਾਰੀਆਂ ਨੂੰ ਘਰੋਂ ਕੰਮ ਦੇਣ ਦੀ ਸਲਾਹ ਦਿੱਤੀ ਗਈ ਹੈ।