ਸੁਰੱਖਿਆ ਬਲਾਂ ਵੱਲੋਂ ਜੰਮੂ ਕਸ਼ਮੀਰ ਦੇ ਪੁਣਛ ਵਿਚ ਦਹਿਸ਼ਤਗਰਦਾਂ ਦੀ ਛੁਪਣਗਾਹ ਦਾ ਪਰਦਾਫਾਸ਼
- ਦੇਸ਼
- 05 May,2025

ਮੇਂਧੜ/ਜੰਮੂ : ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਜੰਗਲੀ ਖੇਤਰ ਵਿੱਚ ਦਹਿਸ਼ਤਗਰਦਾਂ ਦੀ ਛੁਪਣਗਾਹ ਦਾ ਪਰਦਾਫਾਸ਼ ਕਰਦਿਆਂ ਪੰਜ ਬਾਰੂਦੀ ਸੁਰੰਗਾਂ(ਆਈਈਡੀ) ਅਤੇ ਦੋ ਵਾਇਰਲੈੱਸ ਸੈੱਟ ਬਰਾਮਦ ਕੀਤੇ ਹਨ। ਅਧਿਕਾਰੀਆਂ ਨੇ ਕਿਹਾ ਕਿ ਅੱਧਾ ਕਿਲੋ ਤੋਂ ਪੰਜ ਕਿਲੋਗ੍ਰਾਮ ਵਜ਼ਨੀ ਆਈਈਡੀ ਮੌਕੇ ’ਤੇ ਹੀ ਨਸ਼ਟ ਕਰ ਦਿੱਤੀ ਗਈ। ਸੁਰੱਖਿਆ ਬਲਾਂ ਨੇ ਦਹਿਸ਼ਤਗਰਦਾਂ ਦੀ ਪੈੜ ਨੱਪ ਕੇ ਸਰਹੱਦੀ ਜ਼ਿਲ੍ਹੇ ਵਿੱਚ ਧਮਾਕੇ ਕਰਨ ਦੀਆਂ ਅਯੋਜਨਾਵਾਂ ਨੂੰ ਨਾਕਾਮ ਬਣਾਉਣ ਦਾ ਦਾਅਵਾ ਕੀਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਦੇਰ ਸ਼ਾਮ ਸੂਰਨਕੋਟ ਦੇ ਮਰਹੋਟੇ ਖੇਤਰ ਦੇ ਸੁਰਨਥਲ ਵਿਚ ਫੌਜ ਅਤੇ ਜੰਮੂ-ਕਸ਼ਮੀਰ ਪੁਲੀਸ ਦੇ ਵਿਸ਼ੇਸ਼ ਸਮੂਹ ਨੇ ਇੱਕ ਸਾਂਝੇ ਸਰਚ ਆਪਰੇਸ਼ਨ ਦੌਰਾਨ ਇਸ ਟਿਕਾਣੇ ਦਾ ਪਰਦਾਫਾਸ਼ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋ ਆਈਈਡੀ ਸਟੀਲ ਦੀਆਂ ਬਾਲਟੀਆਂ ਅੰਦਰ ਲੱਗੇ ਮਿਲੇ ਹਨ, ਜਦੋਂ ਕਿ ਤਿੰਨ ਹੋਰ ਟਿਫਿਨ ਬਾਕਸਾਂ ਵਿੱਚ ਪੈਕ ਕੀਤੇ ਗਏ ਸਨ। ਇਸ ਤੋਂ ਇਲਾਵਾ ਅਧਿਕਾਰੀਆਂ ਨੇ ਕਿਹਾ ਕਿ ਛੁਪਣਗਾਹ ਤੋਂ ਦੋ ਵਾਇਰਲੈੱਸ ਸੈੱਟ, ਯੂਰੀਆ ਵਾਲੇ ਪੰਜ ਪੈਕੇਟ, ਇੱਕ ਪੰਜ ਲਿਟਰ ਦਾ ਗੈਸ ਸਿਲੰਡਰ, ਇੱਕ ਦੂਰਬੀਨ, ਤਿੰਨ ਟੋਪੀਆਂ, ਤਿੰਨ ਕੰਬਲ ਅਤੇ ਕੁਝ ਪੈਂਟਾਂ ਅਤੇ ਭਾਂਡੇ ਬਰਾਮਦ ਕੀਤੇ ਗਏ ਹਨ।
#JammuAndKashmir #PoonchOperation #AntiTerrorOperation #IndianSecurityForces #TerrorHideoutBusted #NationalSecurity #IndianArmy #CounterTerrorism
Posted By:

Leave a Reply