ਨਗਰ ਕੌਂਸਲ ਵਲੋਂ ਕਰਵਾਏ ਜਾਣ ਵਾਲੇ ਕਰੀਬ 70 ਲੱਖ ਦੇ ਕੰਮਾਂ ਦਾ ਵਿਧਾਇਕ ਨੇ ਕੀਤਾ ਉਦਘਾਟਨ ,
ਸਾਲਾਂ ਤੋਂ ਨਰਕ ਭੋਗ ਰਹੇ ਲੋਕਾਂ ਨੇ ਪ੍ਰਗਟਾਈ ਖੁਸ਼ੀ ਮਾਛੀਵਾੜਾ ਸਾਹਿ ਸੰਦੀਪ ਸ਼ਰਮਾ ਨਗਰ ਕੌਂਸਲ ਮਾਛੀਵਾੜਾ ਵਲੋਂ ਵੱਖ ਵੱਖ ਵਾਰਡਾਂ ਵਿਚ ਕਰਵਾਏ ਜਾਣ ਵਾਲੇ ਕਰੀਬ 70 ਲੱਖ ਰੁਪਏ ਦੀ ਲਾਗਤ ਦੇ ਕੰਮਾਂ ਦਾ ਅੱਜ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਪ੍ਰਧਾਨ ਮੋਹਿਤ ਕੁੰਦਰਾ ਨੂੰ ਨਾਲ ਲੈਕੇ ਉਦਘਾਟਨ ਕੀਤਾ। ਇਸ ਦੌਰਾਨ ਉਹਨਾਂ ਕਿਹਾ ਕਿ ਸ਼ਹਿਰ ਹੀ ਨਹੀਂ ਪੂਰੇ ਹਲਕੇ ਵਿਚ ਵਿਕਾਸ ਕਾਰਜਾਂ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਅੱਜ ਸਭ ਤੋਂ ਪਹਿਲਾਂ ਉਹਨਾਂ ਰੱਤੀਪੁਰ ਰੋਡ ਨੂੰ ਗੁਰੂਦਵਾਰਾ ਸ਼੍ਰੀ ਕਿਰਪਾਨ ਭੇਟ ਨਾਲ ਜੋੜਦੀ ਸੜਕ ਨੂੰ ਬਣਾਉਣ ਦੇ ਕੰਮ ਦਾ ਉਦਘਾਟਨ ਕੀਤਾ। ਇਸ ਮੌਕੇ ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ ਇਸ ਕਲੋਨੀ ਦੇ ਵਾਸੀ ਤੇ ਹੋਰ ਰਾਹਗੀਰ ਪਿਛਲੇ ਕਰੀਬ 20 ਸਾਲਾਂ ਤੋਂ ਇਸ ਕੱਚੀ ਸੜਕ ਤੋਂ ਲੰਘ ਰਹੇ ਸਨ ਤੇ ਉਨ੍ਹਾਂ ਇਸ ਨਰਜ ਤੋ ਨਿਜ਼ਾਤ ਦਿਵਾਉਣ ਲਈ ਪਿਛਲੀਆਂ ਸਰਕਾਰਾਂ ਨੂੰ ਮੰਗ ਪੱਤਰ ਵੀ ਦਿੱਤੇ ਪਰ ਝੂਠੇ ਭਰੋਸਿਆਂ ਤੋ ਇਲਾਵਾ ਕੁਝ ਨਹੀਂ ਹੋਇਆ। ਜਦੋਂ ਪਿਛਲੇ ਦਿਨੀਂ ਇਹਨਾ ਲੋਕਾਂ ਨੇ ਫੇਰ ਤੋ ਨਗਰ ਕੌਂਸਲ ਪਹੁੰਚ ਕੀਤੀ ਅਤੇ ਉਹਨਾ ਇਹ ਮਸਲਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਧਿਆਨ ਵਿਚ ਲਿਆਂਦਾ ਜਿਸ ਤੋਂ ਬਾਅਦ ਅੱਜ 20 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਸ ਸੜਕ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਇਸ ਮੌਕੇ ਹਾਜ਼ਰ ਲੋਕਾਂ ਨੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਤੇ ਪ੍ਰਧਾਨ ਮੋਹਿਤ ਕੁੰਦਰਾ ਦਾ ਇਸ ਤੋਹਫ਼ੇ ਲਈ ਧੰਨਵਾਦ ਕੀਤਾ।ਇਸ ਤੋਂ ਇਲਾਵਾ ਅੱਜ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਗਊਸ਼ਾਲਾ ਵਿਚ ਬਣਨ ਵਾਲੇ ਸ਼ੈੱਡ ਅਤੇ ਜੇ ਐਸ ਨਗਰ ਵਿਖੇ ਬਾਬਾ ਮੋਤੀ ਰਾਮ ਮਹਿਰਾ ਯਾਦਗਾਰੀ ਪਾਰਕ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਉਹਨਾਂ ਨਾਲ ਮਾਰਕੀਟ ਕਮੇਟੀ ਮਾਛੀਵਾੜਾ ਦੇ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ,ਕੌਂਸਲਰ ਅਸ਼ੋਕ ਸੂਦ,ਨੀਰਜ,ਨਿਰਮਲ ਸਿੰਘ,ਕਾਰਜ ਸਾਧਕ ਅਫਸਰ ਵਿਕਰਮਜੀਤ ਸ਼ਰਮਾ, ਐਸ ਓ ਅਜੇ ਗਾਬਾ, ਆਮ ਆਦਮੀ ਪਾਰਟੀ ਦੇ ਆਗੂ ਪਰਵੀਨ ਮੱਕੜ,ਰਣਜੀਤ ਸਿੰਘ ਜੀਤੀ ਤੇ ਜਸਵੀਰ ਗਿੱਲ ਆਦਿ ਮੌਜ਼ੂਦ ਸਨ।ਡੱਬੀ ਸਮਰਾਲਾ ਸ਼ਹਿਰ ਵਾਸੀ ਵੀ ਮਾਛੀਵਾੜਾ ਨਗਰ ਕੌਂਸਲ ਦੇ ਕੰਮਾਂ ਤੋਂ ਲੈਣ ਸਬਕ : ਵਿਧਾਇਕ ਦਿਆਲਪੁਰਾਇਨ੍ਹਾਂ ਵਿਕਾਸ ਕਾਰਜਾਂ ਦੇ ਉਦਘਾਟਨ ਮੌਕੇ ਲੋਕਾਂ ਵੱਲੋਂ ਪ੍ਰਗਟਾਈ ਖੁਸ਼ੀ ਨਾਲ ਖੁਸ਼ ਦਿਖੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਜਿਥੇ ਗੱਲਾਂ ਗੱਲਾਂ ਵਿਚ ਸਮਰਾਲਾ ਸ਼ਹਿਰ ਦੇ ਵਾਸੀਆਂ ਨੂੰ ਪਿਆਰ ਭਰੀ ਨਸੀਹਤ ਕਰਦਿਆਂ ਮਾਛੀਵਾੜਾ ਸਾਹਿਬ ਦੇ ਲੋਕਾਂ ਤੋਂ ਸਬਕ ਲੈਕੇ ਵਧੀਆ ਕੌਂਸਲ ਤੇ ਵਧੀਆ ਪ੍ਰਧਾਨ ਚੁਣਨ ਦੀ ਅਪੀਲ ਕੀਤੀ, ਉਥੇ ਸਮਰਾਲਾ ਵਿਖੇ ਜਲਦ ਨਗਰ ਕੌਂਸਲ ਚੋਣਾਂ ਹੋਣ ਦਾ ਸੰਕੇਤ ਵੀ ਦਿੱਤਾ। ਇਸ ਮੌਕੇ ਉਹਨਾਂ ਕਿਹਾ ਕਿ ਸਮਰਾਲਾ ਸ਼ਹਿਰ ਦੇ ਵਾਸੀ ਤੇ ਸਮਰਾਲਾ ਨਗਰ ਕੌਂਸਲ ਮਾਛੀਵਾੜਾ ਸਾਹਿਬ ਵਿਚਲੇ ਸਾਡੇ ਪ੍ਰਧਾਨ ਤੇ ਉਹਨਾਂ ਦੀ ਟੀਮ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਸਬਕ ਲੈਣ।
Posted By: Daily Suraj Bureau