Daily Suraj

ਪੰਜਾਬੀ

ਪੀਰਾਂ ਦੇ ਮੇਲੇ ਤੇ 7ਵਾਂ ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ

27 Dec, 2024 05:30 AM

ਨਵਾਂਸ਼ਹਿਰ : ਦਰਬਾਰ ਗੌਸ ਪਾਕ ਪੀਰ ਗਿਆਰ੍ਹਵੀਂ ਵਾਲੀ ਸਰਕਾਰ ਲੱਖ ਦਾਤਾ ਪੀਰ ਨਵੀਂ ਆਬਾਦੀ ਨਵਾਂਸ਼ਹਿਰ ਦੇ ਗੱਦੀਨਸ਼ੀਨ ਬੀਬੀ ਬਲਜੀਤ ਕੌਰ ਕਾਦਰੀ ਦੀ ਰਹਿਨੁਮਾਈ ਹੇਠ 7ਵਾਂ ਅੱਖਾਂ ਦਾ ਮੁਫ਼ਤ ਜਾਂਚ ਅਤੇ ਅਪਰੇਸ਼ਨ ਕੈਂਪ ਨਵਦੀਪਕ ਆਈ ਕੇਅਰ ਹਸਪਤਾਲ ਗੜ੍ਹਸ਼ੰਕਰ ਦੇ ਮਾਹਿਰ ਡਾਕਟਰ ਦੀਪਕ ਕੁਮਾਰ ਪਾਂਡੇ ਦੀ ਅਗਵਾਈ ਹੇਠ ਲਾਇਆ ਗਿਆ। ਜਿਸ ਵਿਚ 274 ਨੇ ਅੱਖਾਂ ਦਾ ਚੈੱਕਅਪ ਕਰਵਾਇਆ। ਮੇਲੇ ਵਿਚ ਅਪਰੇਸ਼ਨ ਕਰਨ ਯੋਗ ਪਾਉਣ ਵਾਲੇ 11 ਲੋਕਾਂ ਦੇ ਅਪਰੇਸ਼ਨ ਕੀਤੇ ਜਾਣਗੇ। ਦਰਬਾਰ ਦੇ ਮੁੱਖ ਪ੍ਰਬੰਧਕ ਚੇਤ ਰਾਮ ਰਤਨ ਸੀਨੀਅਰ ਕੌਂਸਲਰ ਨਵਾਂਸ਼ਹਿਰ ਨੇ ਕਿਹਾ ਕਿ ਮਨੁੱਖਤਾ ਦੇ ਭਲੇ ਲਈ ਦਰਬਾਰ ਅਤੇ ਕੁਦਰਤ ਅਸ਼ੀਰਵਾਦ ਵੈਲਫੇਅਰ ਸੰਸਥਾ ਨਵਾਂਸ਼ਹਿਰ ਵਲੋਂ ਅਜਿਹੇ ਸਮਾਜ ਭਲਾਈ ਕੰਮਾਂ ਤੋਂ ਇਲਾਵਾ ਵਾਤਾਵਰਣ ਨੂੰ ਬਚਾਉਣ ਲਈ ਬੂਟੇ ਵੰਡਣ ਅਤੇ ਲਗਾਉਣ ਲਈ ਯਤਨਸ਼ੀਲ ਰਹਾਂਗਾ।।ਕੈਂਪ ਵਿਚ ਡਾਕਟਰਾਂ ਦੀ ਟੀਮ ਦੇ ਸਨਮਾਨ ਕਰਨ ਤੋਂ ਇਲਾਵਾ ਇੰਜ ਗੋਪਾਲ ਬੀਸਲਾ ਵਾਤਾਵਰਨ ਪ੍ਰੇਮੀ ਵੱਲੋਂ ਹਰ ਸਾਲ ਮੇਲੇ ਛਾਂਦਾਰ ਅਤੇ ਫਲਦਾਰ 211 ਬੂਟੇ ਵੰਡਣ ਲਈ ਵਿਸ਼ੇਸ਼ ਤੌਰ ਅਤੇ ਸੇਵਾਦਾਰਾ ਨੂੰ ਵੀ ਵਿਸ਼ੇਸ਼ ਤੌਰ ਸਨਮਾਨਿਤ ਕੀਤਾ। ਇਸ ਮੌਕੇ ਸਲਾਨਾ ਜੋੜ ਮੇਲੇ ਵਿਚ ਸੂਫ਼ੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦੇ ਪ੍ਰਧਾਨ ਪੱਪਲ ਸ਼ਾਹ, ਬੀਬੀ ਪ੍ਰੀਤੀ ਮਹੰਤ, ਬਾਬਾ ਹਰਭਜਨ ਸ਼ਾਹ ਖਮਾਚੋਂ, ਸਾਈਂ ਜਸਵੀਰ ਸਾਬਰੀ ਖਾਨਖਾਨਾ, ਬਾਬਾ ਮਹਿਤਾਬ ਅਲੀ, ਭਗਤ ਨਵੀਨ ਕੁਮਾਰ, ਸਾਈਂ ਉਂਕਾਰ ਗਰਚਾ, ਬਾਬਾ ਗੁਰਮੀਤ ਸ਼੍ਰੀ ਆਨੰਦਪੁਰ ਸਾਹਿਬ, ਬੀਬੀ ਸਿਮਰਨਜੀਤ ਕੌਰ ਸ਼੍ਰੀ ਆਨੰਦਪੁਰ ਸਾਹਿਬ, ਬਾਬਾ ਵਰੁਣ ਸੋਬਤੀ, ਮੱਖਣ ਸ਼ਾਹ ਕਾਹਲੋ, ਬਾਬਾ ਪਵਨ ਕੁਮਾਰ ਬੜੀ ਸਰਕਾਰ ਸ਼੍ਰੀ ਆਨੰਦਪੁਰ ਸਾਹਿਬ, ਸਾਈਂ ਨਰੇਸ਼ ਭੀਣ, ਸਾਈਂ ਸੋਨੂੰ ਬੀਕਾ, ਗਗਨਦੀਪ ਚੌਹੜਾ, ਸੁਰਿੰਦਰ ਸਿੰਘ ਏਐੱਸਆਈ, ਰਾਣੀ ਬੈਂਸ, ਇੰਸਪੈਕਟਰ ਸੁਰਿੰਦਰ ਸਿੰਘ ਝੱਮਟ ਆਦਿ ਹਾਜ਼ਰ ਸਨ।

Posted By: Daily Suraj Bureau

Latest News