ਇਹ ਉੱਘੀਆਂ ਹਸਤੀਆਂ ਹੋਣਗੀਆਂ ਬੀਜੇਪੀ ‘ਚ ਸ਼ਾਮਿਲ
ਚੰਡੀਗੜ੍ਹ, (Punjab) ਦੀ ਖਬਰ ‘ਤੇ ਮੋਹਰ ਲੱਗ ਗਈ ਹੈ ਕਿ ਪੰਜਾਬ ਦੀਆਂ ਉੱਘੀਆਂ ਹਸਤੀਆਂ ਬੀਜੇਪੀ ‘ਚ ਸ਼ਾਮਿਲ ਹੋਣਗੀਆਂ। ਅੱਜ ਸਵੇਰ ਵਾਲੇ ਵਿਸ਼ਵ ਵਾਰਤਾ ‘ਤੇ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਕਿ ਪੰਜਾਬ ਦੀਆਂ ਕਈ ਨਾਮੀ ਸਿਆਸੀ ਹਸਤੀਆਂ ਅੱਜ ਬੀਜੇਪੀ ‘ਚ ਸ਼ਾਮਿਲ ਹੋਣਗੀਆਂ। ਜਿਨ੍ਹਾਂ ‘ਚ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ OSD ਓਂਕਾਰ ਸਿੰਘ, ਚਰਨਜੀਤ ਬਰਾੜ, ਜਗਮੀਤ ਬਰਾੜ ਅਤੇ ਉਨ੍ਹਾਂ ਦੇ ਭਰਾ ਰਿਪਜੀਤ ਬਰਾੜ ਅਤੇ ਰਾਹੁਲ ਸਿੱਧੂ ਦੇ ਵੀ ਭਾਜਪਾ ਵਿੱਚ ਸ਼ਾਮਲ ਹੋਣ ਦੇ ਚਰਚੇ ਹੋ ਰਹੇ ਹਨ। ਦੱਸ ਦਈਏ ਕਿ ਇਹ ਸਾਰੇ ਪੰਜਾਬ ਦੇ ਵੱਡੇ ਲੀਡਰ ਬੀਜੇਪੀ ‘ਚ ਸ਼ਾਮਿਲ ਹੋਣ ਜਾ ਰਹੇ ਹਨ। ਇਨ੍ਹਾਂ ਲੀਡਰਾਂ ਨੂੰ ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਪਾਰਟੀ ਵਿਚ ਸ਼ਾਮਲ ਕਰਵਾਉਣਗੇ। ਅੱਜ ਇਨ੍ਹਾਂ ਹਸਤੀਆਂ ਨੂੰ ਬੀਜੇਪੀ ‘ਚ ਸ਼ਾਮਿਲ ਕਰਵਾਉਣ ਦੇ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਅੱਜ ਚੰਡੀਗੜ੍ਹ ਸਥਿਤ ਬੀਜੇਪੀ ਦਫਤਰ ਪਹੁੰਚ ਰਹੇ ਹਨ।
Posted By: Daily Suraj Bureau