Daily Suraj

ਪੰਜਾਬੀ

ਤ੍ਰਿਪੁਰਾ ’ਚ 90 ਸਾਲ ਦੀ ਔਰਤ ਨਾਲ ਸਮੂਹਿਕ ਜਬਰ ਜਨਾਹ: ਇਕ ਮੁਲਜ਼ਮ ਪੀੜਤਾ ਨੂੰ ਕਹਿੰਦਾ ਸੀ ਦਾਦੀ

31 Oct, 2020 05:30 AM

ਅਗਰਤਲਾ, 31 ਅਕਤੂਬਰਤ੍ਰਿਪੁਰਾ ਵਿਚ 90 ਸਾਲਾ ਔਰਤ ਨਾਲ ਉਸ ਦੇ ਘਰ ਵਿੱਚ ਦੋ ਵਿਅਕਤੀਆਂ ਨੇ ਕਥਿਤ ਤੌਰ ’ਤੇ ਬਲਾਤਕਾਰ ਕੀਤਾ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਉੱਤਰੀ ਤ੍ਰਿਪੁਰਾ ਜ਼ਿਲ੍ਹੇ ਦੇ ਕੰਚਨਪੁਰ ਉਪ ਮੰਡਲ ਦੇ ਬਰਹਲਦੀ ਪਿੰਡ ਵਿੱਚ 24 ਅਕਤੂਬਰ ਦੀ ਹੈ ਪਰ ਉਸ ਦੇ ਰਿਸ਼ਤੇਦਾਰਾਂ ਨੇ 29 ਅਕਤੂਬਰ ਨੂੰ ਕੇਸ ਦਰਜ ਕਰਵਾਇਆ ਹੈ। ਪੁਲੀਸ ਸੁਪਰਡੈਂਟ ਭਾਨੂਪਦਾ ਚੱਕਰਵਰਤੀ ਨੇ ਦੱਸਿਆ ਕਿ ਮੁਜ਼ਲਮ ਫ਼ਰਾਰ ਹਨ। ਅਧਿਕਾਰੀ ਨੇ ਦੱਸਿਆ, '' ਇਹ ਔਰਤ ਘਰ ਵਿੱਚ ਇਕੱਲੀ ਰਹਿੰਦੀ ਸੀ ਤੇ ਇਕ ਮੁਲਜ਼ਮ ਉਸ ਨੂੰ 'ਦਾਦੀ' ਕਹਿੰਦਾ ਸੀ। ਘਟਨਾ ਦੀ ਰਾਤ ਨੂੰ ਉਸ ਨੇ ਅਤੇ ਇਕ ਹੋਰ ਵਿਅਕਤੀ ਨੇ ਘਰ ਵਿਚ ਦਾਖਲ ਹੋ ਕੇ ਬਜ਼ੁਰਗ ਬਲਾਤਕਾਰ ਕੀਤਾ। " ਘਟਨਾ ਤੋਂ ਬਾਅਦ ਔਰਤ ਬਿਮਾਰ ਹੋ ਗਈ ਸੀ ਪਰ ਉਸਨੇ ਪੁਲੀਸ ਨੂੰ ਸੂਚਿਤ ਨਹੀਂ ਕੀਤਾ। ਉਸ ਨੇ ਦੱਸਿਆ ਕਿ ਜਦੋਂ ਉਸ ਦੇ ਰਿਸ਼ਤੇਦਾਰਾਂ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਪੰਜ ਦਿਨਾਂ ਬਾਅਦ ਸ਼ਿਕਾਇਤ ਦਰਜ ਕਰਵਾਈ। ਅਧਿਕਾਰੀ ਨੇ ਦੱਸਿਆ ਕਿ ਪੁਲੀਸ ਉਸ ਨੂੰ ਹਸਪਤਾਲ ਲੈ ਗਈ ਅਤੇ ਉਸ ਦਾ ਬਿਆਨ ਵੀ ਦਰਜ ਕੀਤਾ, ਜਿਸ ਦੇ ਅਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Posted By: Daily Suraj Bureau

Latest News