Daily Suraj

ਪੰਜਾਬੀ

ਉੱਤਰਾਖੰਡ ਦੀ ਨੀਤੀ ਘਾਟੀ ਵਿਚ ਗਲੇਸ਼ੀਅਰ ਫਟਣ ਨਾਲ 8 ਦੀ ਮੌਤ , ਬਚਾਅ ਕਾਰਜ ਜਾਰੀ

24 Apr, 2021 05:30 AM

ਨੀਤੀ ਘਾਟੀ (ਉੱਤਰਾਖੰਡ), 24 ਅਪ੍ਰੈਲ - ਉੱਤਰਾਖੰਡ ਦੀ ਨੀਤੀ ਘਾਟੀ ਵਿਚ ਗਲੇਸ਼ੀਅਰ ਫਟਣ ਦੀ ਖ਼ਬਰ ਸਾਹਮਣੇ ਆਈ ਸੀ ਜਿਸ ਦੀ ਮੁੱਖ ਮੰਤਰੀ ਵਲੋਂ ਪੁਸ਼ਟੀ ਵੀ ਕੀਤੀ ਗਈ ਸੀ ਅਤੇ ਹੁਣ ਤੱਕ 384 ਵਿਅਕਤੀਆਂ ਨੂੰ ਬਚਾਇਆ ਗਿਆ ਹੈ, ਉਨ੍ਹਾਂ ਵਿਚੋਂ 6 ਦੀ ਹਾਲਤ ਗੰਭੀਰ ਹੈ ਅਤੇ ਇਸ ਵੇਲੇ ਉਹ ਡਾਕਟਰੀ ਇਲਾਜ ਅਧੀਨ ਹਨ । ਜ਼ਿਕਰਯੋਗ ਹੈ ਕਿ 8 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ , ਬਚਾਅ ਕਾਰਜ ਜਾਰੀ, ਇਹ ਸਾਰੀ ਜਾਣਕਾਰੀ ਭਾਰਤੀ ਫ਼ੌਜ ਵਲੋਂ ਸਾਂਝੀ ਕੀਤੀ ਗਈ ਹੈ ।

Latest News