Daily Suraj

ਪੰਜਾਬੀ

ਦਸਤਾਰ ਚੇਤਨਾ ਮਾਰਚ 13 ਦਸੰਬਰ ਨੂੰ, ਗੁਰਦੁਆਰਾ ਸੰਗਤਸਰ ਸਾਹਿਬ ਤੋਂ ਹੋਵੇਗਾ ਸ਼ੁਰੂ

11 Dec, 2020 05:30 AM

ਮੰਡੀ ਗੋਬਿੰਦਗੜ੍ਹ, 11 ਦਸੰਬਰ (ਮੁਖਤਿਆਰ ਸਿੰਘ/ਹਰਜਿੰਦਰ ਧੀਮਾਨ)-ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ ਅਤੇ ਧੰਨ ਧੰਨ ਮਾਤਾ ਗੁਜਰ ਕੋਰ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਦਸਤਾਰ ਚੇਤਨਾਂ ਮਾਰਚ 13 ਦਸੰਬਰ 2020 ਦਿਨ ਐਤਵਾਰ ਨੂੰ ਸਵੇਰੇ ਸਜਾਇਆ ਜਾ ਰਿਹਾ ਹੈ ਇਸ ਦਸਤਾਰ ਚੇਤਨਾਂ ਮਾਰਚ ਸਬੰਧੀ ਜਾਣਕਾਰੀ ਦੇਦੇ ਹੋਏ ਹਰਪ੍ਰੀਤ ਸਿੰਘ ਵਿੱਕੀ ਚਾਹਲ ਅਤੇ ਪ੍ਰਧਾਨ ਰੋਸ਼ਨ ਸਿੰਘ ਨੇ ਦਸਿਆ ਕਿ ਇਹ ਦਸਤਾਰ ਚੇਤਨਾ ਮਾਰਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਜਾ ਰਿਹਾ ਹੈ ਜੋ ਕਿ ਗੁਰਦੁਆਰਾ ਸੰਗਤਸਰ ਸਾਹਿਬ ਮੁੱਹਲਾ ਸੰਗਤਪੁਰਾ ਤੋਂ ਮਿਤੀ 13 ਦਸੰਬਰ 2020 ਨੂੰ ਸਵੇਰੇ 9 ਵਜੇ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਗੁਰਦੁਆਰਿਆਂ ਤੋਂ ਹੁੰਦਾ ਹੋਇਆ ਪਿੰਡ ਡਡਹੇੜੀ, ਕੋਟਲਾ, ਜੰਡਾਲੀ, ਡੇਰਾ ਮੀਰਮੀਰਾਂ ਰਾਹੀਂ ਗੁਰਦੁਆਰਾ ਫਤਿਹਗੜ• ਸਾਹਿਬ ਵਿਖੇ ਸਪੂਰੰਣ ਹੋਵੇਗਾ। ਉਨ•ਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਹੀਕਲਾਂ ਤੇ ਦਸਤਾਰ ਚੇਤਨਾ ਮਾਰਚ ਵਿਚ ਸਮੇਂ ਸਿਰ ਪੁੱਜਣ ਦੀ ਕ੍ਰਿਪਾਲਤਾ ਕਰਨ।

Posted By: Daily Suraj Bureau

Latest News