Daily Suraj

ਪੰਜਾਬੀ

ਹਾਕੀ ਇੰਡੀਆ ਨੇ 20 ਮੈਂਬਰੀ ਟੀਮ ਕੀਤੀ ਜਾਰੀ, ਵਿਸ਼ਵ ਕੱਪ ‘ਚ ਹਰਮਨਪ੍ਰੀਤ ਕਰਨਗੇ ਅਗਵਾਈ

21 Jul, 2026 03:10 PM

ਹਾਕੀ ਇੰਡੀਆ ਨੇ ਆਗਾਮੀ FIH ਪੁਰਸ਼ ਹਾਕੀ ਵਿਸ਼ਵ ਕੱਪ 2026 ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਵਿੱਚ ਕੁੱਲ 20 ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਤਜਰਬੇਕਾਰ ਡਰੈਗ-ਫਲਿੱਕਰ ਹਰਮਨਪ੍ਰੀਤ ਸਿੰਘ ਨੂੰ ਟੀਮ ਦੀ ਕਪਤਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਹਾਕੀ ਵਿਸ਼ਵ ਕੱਪ ਦਾ ਆਯੋਜਨ 15 ਤੋਂ 30 ਅਗਸਤ, 2026 ਤੱਕ ਬੈਲਜੀਅਮ ਅਤੇ ਨੀਦਰਲੈਂਡ ਵਿੱਚ ਹੋਵੇਗਾ। ਭਾਰਤੀ ਟੀਮ ਦੇ ਮੁੱਖ ਕੋਚ ਕ੍ਰੇਗ ਫੁਲਟਨ ਨੇ ਚੁਣੀ ਗਈ ਟੀਮ ‘ਤੇ ਭਰੋਸਾ ਜਤਾਉਂਦਿਆਂ ਕਿਹਾ ਕਿ ਇਸ ਟੀਮ ਕੋਲ "ਭਾਰਤੀ ਹਾਕੀ ਇਤਿਹਾਸ ਵਿੱਚ ਆਪਣਾ ਅਧਿਆਇ ਲਿਖਣ" ਦਾ ਸ਼ਾਨਦਾਰ ਮੌਕਾ ਹੈ। ਭਾਰਤੀ ਟੀਮ ਗੋਲਕੀਪਰ: ਮੋਹਿਤ ਐਚਐਸ ਸੂਰਜ ਕਰਕੇਰਾ ਡਿਫੈਂਡਰ: ਜਰਮਨਪ੍ਰੀਤ ਸਿੰਘ ਹਰਮਨਪ੍ਰੀਤ ਸਿੰਘ (ਕਪਤਾਨ) ਅਮਿਤ ਰੋਹੀਦਾਸ ਜੁਗਰਾਜ ਸਿੰਘ ਸੰਜੇ ਸੁਮਿਤ ਯਸ਼ਦੀਪ ਸਿਵਾਚ ਮਿਡਫੀਲਡਰ: ਮਨਪ੍ਰੀਤ ਸਿੰਘ ਹਾਰਦਿਕ ਸਿੰਘ ਵਿਵੇਕ ਸਾਗਰ ਪ੍ਰਸਾਦ ਨੀਲਕੰਤਾ ਸ਼ਰਮਾ ਰਜਿੰਦਰ ਸਿੰਘ ਆਦਿਤਿਆ ਅਰਜੁਨ ਲਾਲਗੇ ਫਾਰਵਰਡ: ਮਨਦੀਪ ਸਿੰਘ ਦਿਲਪ੍ਰੀਤ ਸਿੰਘ ਅਭਿਸ਼ੇਕ ਸੁਖਜੀਤ ਸਿੰਘ ਸ਼ਿਲਾਨੰਦ ਲਾਕੜਾ ਟੂਰਨਾਮੈਂਟ ਵਿੱਚ ਭਾਰਤ ਨੂੰ ਪੂਲ ਡੀ ਵਿੱਚ ਇੰਗਲੈਂਡ, ਪਾਕਿਸਤਾਨ ਅਤੇ ਵੇਲਜ਼ ਨਾਲ ਰੱਖਿਆ ਗਿਆ ਹੈ। ਭਾਰਤੀ ਟੀਮ ਆਪਣੇ ਸਾਰੇ ਪੂਲ ਪੜਾਅ ਦੇ ਮੁਕਾਬਲੇ ਨੀਦਰਲੈਂਡ ਦੇ ਐਮਸਟਲਵੀਨ ਵਿੱਚ ਖੇਡੇਗੀ। ਭਾਰਤੀ ਟੀਮ ਇਸ ਵਾਰ ਤਜਰਬੇ ਅਤੇ ਨੌਜਵਾਨ ਖਿਡਾਰੀਆਂ ਦੇ ਸੰਤੁਲਨ ਨਾਲ ਵਿਸ਼ਵ ਕੱਪ ਵਿੱਚ ਉਤਰੇਗੀ ਅਤੇ ਟੀਮ ਤੋਂ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ।

Posted By: Daily Suraj Bureau

Latest News