ਦਿੱਲੀ ਹਾਈ ਕੋਰਟ ਨੇ 'ਉਦੈਪੁਰ ਫ਼ਾਈਲਜ਼' ਨੂੰ ਲੈ ਕੇ ਸੁਣਵਾਈ ਦੀ ਸ਼ੁਰੂਆਤ ਕੀਤੀ

ਦਿੱਲੀ ਹਾਈ ਕੋਰਟ ਨੇ 'ਉਦੈਪੁਰ ਫ਼ਾਈਲਜ਼' ਨੂੰ ਲੈ ਕੇ ਸੁਣਵਾਈ ਦੀ ਸ਼ੁਰੂਆਤ ਕੀਤੀ

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਕਨ੍ਹਈਆ ਲਾਲ ਕਤਲ ’ਤੇ ਆਧਾਰਿਤ ਫਿਲਮ ‘ਉਦੈਪੁਰ ਫਾਈਲਜ਼’ ’ਤੇ ਪਾਬੰਦੀ ਲਗਾਉਣ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ’ਤੇ ਸੁਣਵਾਈ ਮੁੜ ਸ਼ੁਰੂ ਕੀਤੀ, ਜੋ 11 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ। ਅਦਾਲਤ ਨੇ ਪਹਿਲਾਂ ਨਿਰਮਾਤਾ ਨੂੰ ਸਾਰੀਆਂ ਧਿਰਾਂ ਲਈ ਸਕ੍ਰੀਨਿੰਗ ਦਾ ਪ੍ਰਬੰਧ ਕਰਨ ਦਾ ਨਿਰਦੇਸ਼ ਦਿੱਤਾ ਸੀ। ਸੀਨੀਅਰ ਵਕੀਲ ਕਪਿਲ ਸਿੱਬਲ ਅਤੇ ਮੇਨਕਾ ਗੁਰੂਸਵਾਮੀ ਪਟੀਸ਼ਨਰਾਂ ਵਲੋਂ ਪੇਸ਼ ਹੋਏ, ਜਦੋਂ ਕਿ ਏ.ਐਸ.ਜੀ. ਚੇਤਨ ਸ਼ਰਮਾ ਕੇਂਦਰ ਅਤੇ ਸੀ.ਬੀ.ਐਫ.ਸੀ. ਦੀ ਨੁਮਾਇੰਦਗੀ ਕਰ ਰਹੇ ਸਨ। ਸਿੱਬਲ ਨੇ ਕਿਹਾ ਕਿ ਫਿਲਮ ਡਰਾਉਣੀ ਹੈ ਤੇ ਦੋਸ਼ ਲਗਾਇਆ ਕਿ ਇਹ ਘੱਟ ਗਿਣਤੀ ਭਾਈਚਾਰੇ ਦੇ ਇਕ ਮੈਂਬਰ ਨੂੰ ਇਕ ਬੱਚੇ ਨਾਲ ਸਮਲਿੰਗਤਾ ਵਿਚ ਸ਼ਾਮਿਲ ਦਰਸਾਉਂਦੀ ਹੈ ਅਤੇ ਭਾਈਚਾਰੇ ਦੇ ਕੋਈ ਸਕਾਰਾਤਮਕ ਗੁਣ ਨਹੀਂ ਦਿਖਾਉਂਦੀ।

#UdaipurFiles #DelhiHighCourt #CourtHearing #LegalNews #IndianCinema #FreedomOfExpression #PublicSentiment #SocialHarmony #FilmControversy #JudicialReview