Daily Suraj

ਪੰਜਾਬੀ

ਅਕਾਲੀ ਦਲ ’ਚ ਆਉਣ ਦਾ ਮੇਰਾ ਕੋਈ ਇਰਾਦਾ ਨਹੀਂ ਹੈ :ਐਡਵੋਕੇਟ ਐਚ.ਐਸ. ਫੂਲਕਾ

22 Mar, 2025 11:36 PM

ਅੰਮ੍ਰਿਤਸਰ : ਅੱਜ ਅਕਾਲੀ ਦਲ ਦੀ ਭਰਤੀ ਸ਼ੁਰੂ ਹੋ ਗਈ ਹੈ। ਇਸ ਦੌਰਾਨ ਐਡਵੋਕੇਟ ਐਚ.ਐਸ. ਫੂਲਕਾ ਦਾ  ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਦੱਸਿਆ ਕਿ ‘‘ਅਕਾਲੀ ਆਗੂਆਂ ਦੇ ਅਸੂਲ ਤਿਆਗਣ ਨਾਲ ਪਾਰਟੀ ’ਚ ਗਿਰਾਵਟ ਆਈ ਹੈ।

 ਦੋ ਦਸੰਬਰ ਦੇ ਫ਼ੈਸਲੇ ਤੋਂ ਬਾਅਦ ਮੈਂ ਕਿਹਾ ਸੀ ਜੇਕਰ ਮੇਰੇ ਆਉਣ ਨਾਲ ਅਕਾਲੀ ਦਲ ਨੂੰ ਬਲ ਮਿਲਦਾ ਹੈ ਤਾਂ ਮੈਂ ਜ਼ਰੂਰ ਆਵਾਂਗਾ। ਪਰ ਅੱਜ ਪਾਰਟੀ ਹੋਰ ਜ਼ਿਆਦਾ ਬਿਖਰ ਗਈ ਹੈ, ਇਨ੍ਹਾਂ ਹਾਲਾਤ ’ਚ ਅਕਾਲੀ ਦਲ ’ਚ ਆਉਣ ਦਾ ਮੇਰਾ ਕੋਈ ਇਰਾਦਾ ਨਹੀਂ ਹੈ।’

#HSPhoolka #AkaliDal #PoliticalRumors #PunjabPolitics #SocialJustice #PoliticalStatement #FakeNewsAlert #LegalAdvocate #PunjabNews #SikhPolitics

Posted By: Daily Suraj Bureau

Latest News

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮੋਗਾ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 9 ਤੋਂ 16 ਸਤੰਬਰ ਤੱਕ ਕਰਵਾਏ ਜਾਣਗੇ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲੇ 25 ਤੋਂ 30 ਸਤੰਬਰ ਅਤੇ ਰਾਜ ਪੱਧਰੀ ਖੇਡ ਮੁਕਾਬਲੇ 10 ਅਕਤੂਬਰ ਤੋਂ 3 ਨਵੰਬਰ ਤੱਕ ਕਰਵਾਏ ਜਾਣਗੇ।

31 Aug, 2026 04:53 PM