Daily Suraj

ਪੰਜਾਬੀ

ਅਹਿਮਦਾਬਾਦ ਏਅਰ ਕ੍ਰੈਸ਼: ਇਕ ਫਿਲਮ ਨਿਰਮਾਤਾ ਲਾਪਤਾ

16 Jun, 2025 10:23 PM

ਅਹਿਮਦਾਬਾਦ : ਬੀਤੇ ਹਫ਼ਤੇ ਵਾਪਰੇ ਏਅਰ ਇੰਡੀਆ ਜਹਾਜ਼ ਹਾਦਸੇ ਤੋਂ ਬਾਅਦ ਇੱਕ ਫਿਲਮ ਨਿਰਮਾਤਾ ਮਹੇਸ਼ ਕਾਲਾਵਡੀਆ ਲਾਪਤਾ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਉਸ ਦੇ ਮੋਬਾਈਲ ਫੋਨ ਦੀ ਆਖਰੀ ਲੋਕੇਸ਼ਨ ਹਾਦਸੇ ਵਾਲੀ ਥਾਂ ਤੋਂ ਸਿਰਫ਼ 700 ਮੀਟਰ ਦੂਰ ਦਿਖਾਈ ਦਿੱਤੀ ਹੈ। ਨਰੋਦਾ ਵਾਸੀ ਮਹੇਸ਼ ਕਾਲਾਵਡੀਆ, ਜਿਸ ਨੂੰ ਮਹੇਸ਼ ਜਿਰਾਵਾਲਾ ਵਜੋਂ ਵੀ ਜਾਣਿਆ ਜਾਂਦਾ ਹੈ, ਸੰਗੀਤ ਐਲਬਮ ਦਾ ਨਿਰਦੇਸ਼ਨ ਕਰਦਾ ਹੈ। ਉਸ ਦੀ ਪਤਨੀ ਹੇਤਲ ਨੇ ਦੱਸਿਆ ਕਿ ਉਹ ਦੁਪਹਿਰ ਲਾਅ ਗਾਰਡਨ ਖੇਤਰ ਵਿੱਚ ਕਿਸੇ ਨੂੰ ਮਿਲਣ ਗਿਆ ਸੀ।

ਉਨ੍ਹਾਂ ਕਿਹਾ, ‘‘ਮੇਰੇ ਪਤੀ ਨੇ ਮੈਨੂੰ ਦੁਪਹਿਰ 1:14 ਵਜੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਮੀਟਿੰਗ ਖਤਮ ਹੋ ਗਈ ਹੈ ਅਤੇ ਉਹ ਘਰ ਆ ਰਹੇ ਹਨ। ਹਾਲਾਂਕਿ ਜਦੋਂ ਉਹ ਵਾਪਸ ਨਹੀਂ ਪਰਤੇ, ਤਾਂ ਮੈਂ ਉਨ੍ਹਾਂ ਦੇ ਫੋਨ ’ਤੇ ਕਾਲ ਕੀਤੀ ਪਰ ਉਹ ਬੰਦ ਸੀ। ਪੁਲੀਸ ਨੂੰ ਸੂਚਿਤ ਕਰਨ ਤੋਂ ਬਾਅਦ, ਉਨ੍ਹਾਂ ਦੇ ਮੋਬਾਈਲ ਫੋਨ ਦੀ ਆਖਰੀ ਲੋਕੇਸ਼ਨ ਹਾਦਸੇ ਵਾਲੀ ਥਾਂ ਤੋਂ 700 ਮੀਟਰ ਦੂਰ ਦਿਖਾਈ ਦਿੱਤੀ।’’

ਪਰਿਵਾਰ ਨੇ ਉਸ ਦੇ ਲਾਪਤਾ ਹੋਣ ਤੋਂ ਬਾਅਦ ਡੀਐੱਨਏ ਦੇ ਨਮੂਨੇ ਦਿੱਤੇ ਹਨ। ਕਿਉਂਕਿ ਕਈ ਲਾਸ਼ਾਂ ਸੜਨ ਕਾਰਨ ਪਛਾਣ ਤੋਂ ਬਾਹਰ ਸਨ ਜਾਂ ਕਿਸੇ ਹੋਰ ਤਰੀਕੇ ਨਾਲ ਨੁਕਸਾਨੀਆਂ ਗਈਆਂ ਸੀ। ਅਧਿਕਾਰੀ ਭਿਆਨਕ ਤਰਾਸਦੀ ਦੇ ਪੀੜਤਾਂ ਦੀ ਪਛਾਣ ਕਰਨ ਲਈ ਡੀਐੱਨਏ ਟੈਸਟ ਕਰ ਰਹੇ ਹਨ। ਇੱਥੇ ਅਧਿਕਾਰੀਆਂ ਨੇ ਐਤਵਾਰ ਨੂੰ ਡੀਐੱਨਏ ਮੈਚਿੰਗ ਰਾਹੀਂ 47 ਪੀੜਤਾਂ ਦੀ ਪਛਾਣ ਦੀ ਪੁਸ਼ਟੀ ਕੀਤੀ ਹੈ। 

#AhmedabadPlaneCrash #FilmProducerMissing #AirAccident #PlaneCrashIndia #AviationNews #SearchOperation #BreakingNews #IndiaNews #ProducerMissing

Posted By: Daily Suraj Bureau

Latest News

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮੋਗਾ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 9 ਤੋਂ 16 ਸਤੰਬਰ ਤੱਕ ਕਰਵਾਏ ਜਾਣਗੇ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲੇ 25 ਤੋਂ 30 ਸਤੰਬਰ ਅਤੇ ਰਾਜ ਪੱਧਰੀ ਖੇਡ ਮੁਕਾਬਲੇ 10 ਅਕਤੂਬਰ ਤੋਂ 3 ਨਵੰਬਰ ਤੱਕ ਕਰਵਾਏ ਜਾਣਗੇ।

31 Aug, 2026 04:53 PM