Daily Suraj

ਪੰਜਾਬੀ

ਕੋਲਕਾਤਾ: ਮਮਤਾ ਨੇ ਅੱਗ ਕਾਰਨ ਤਬਾਹ ਹੋਏ ਹੋਟਲ ਦਾ ਦੌਰਾ ਕੀਤਾ, ਜਾਂਚ ਟੀਮਾਂ ਦਾ ਗਠਨ

01 May, 2025 09:58 PM

ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕੇਂਦਰੀ ਕੋਲਕਾਤਾ ਵਿਚ ਅੱਗ ਨਾਲ ਤਬਾਹ ਹੋਏ ਹੋਟਲ ਦਾ ਦੌਰਾ ਕੀਤਾ ਅਤੇ ਐਲਾਨ ਕੀਤਾ ਕਿ 14 ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਬੈਨਰਜੀ ਦੀਘਾ ਤੋਂ ਵਾਪਸ ਆਉਂਦੇ ਸਮੇਂ ਬੁਰਾਬਾਜ਼ਾਰ ਦੇ ਮੇਛੂਆ ਫਲਪੱਟੀ ਖੇਤਰ ਪਹੁੰਚੀ । ਉਨ੍ਹਾਂ ਕਿਹਾ ਕਿ ਅੱਗ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਦਾਰਿਆਂ ਦੀ ਨਿਗਰਾਨੀ ਅਤੇ ਪਛਾਣ ਕਰਨ ਲਈ ਪੁਲਿਸ, ਪ੍ਰਸ਼ਾਸਨ ਅਤੇ ਫਾਇਰ ਸਰਵਿਸਿਜ਼ ਵਿਭਾਗ ਦੀਆਂ ਵਿਸ਼ੇਸ਼ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ।

ਮੁੱਖ ਮੰਤਰੀ ਨੇ ਕਿਹਾ, ‘‘ਟੀਮਾਂ ਸ਼ਹਿਰ ਦੇ ਨਾਲ-ਨਾਲ ਜ਼ਿਲ੍ਹੇ ਦੇ ਕਸਬਿਆਂ ਵਿਚ ਵੀ ਜਾਂਚ ਕਰਨਗੀਆਂ। ਪ੍ਰਸ਼ਾਸਨ ਵਿਚ ਜੋ ਲੋਕਾਂ ਨੂੰ ਫਾਇਰ ਸੇਫਟੀ ਦੀ ਘਾਟ ਵਾਲੀਆਂ ਇਮਾਰਤਾਂ ਦੀ ਨਿਗਰਾਨੀ ਅਤੇ ਸੰਚਾਲਨ ਐਨਓਸੀ ਦੇਣ ਦੇ ਦੋਸ਼ੀ ਪਾਏ ਗਏ ਹਨ, ਉਹ ਵੀ ਸਜ਼ਾ ਦੇ ਦਾਇਰੇ ਵਿੱਚ ਆਉਣਗੇ।’’ ਉਨ੍ਹਾਂ ਅੱਗੇ ਕਿਹਾ ‘‘ਪੈਨਲ ਅਗਲੇ 15 ਦਿਨਾਂ ਵਿਚ ਰਿਪੋਰਟਾਂ ਤਿਆਰ ਕਰਨਗੇ ਅਤੇ ਉਨ੍ਹਾਂ ਨੂੰ ਮੇਰੇ ਦਫ਼ਤਰ ਵਿੱਚ ਜਮ੍ਹਾਂ ਕਰਾਉਣਗੇ।’’ ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਇਕ ਨਿੱਜੀ ਹੋਟਲ ਵਿਚ ਭਿਆਨਕ ਅੱਗ ਲੱਗਣ ਕਾਰਨ 14 ਵਿਅਕਤੀਆਂ, ਜਿਨ੍ਹਾਂ ਵਿਚੋਂ ਜ਼ਿਆਦਾਤਰ ਸ਼ਹਿਰ ਸੈਲਾਨੀ ਸਨ, ਦੀ ਮੌਤ ਹੋ ਗਈ। ਪੀੜਤਾਂ ਵਿਚ ਇਕ ਔਰਤ ਅਤੇ ਦੋ ਬੱਚੇ ਸ਼ਾਮਲ ਸਨ। 

#KolkataHotelFire #MamataBanerjee #FireInvestigation #KolkataNews #WestBengal #FireAccident #HotelFire #PublicSafety


Posted By: Daily Suraj Bureau

Latest News

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮੋਗਾ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 9 ਤੋਂ 16 ਸਤੰਬਰ ਤੱਕ ਕਰਵਾਏ ਜਾਣਗੇ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲੇ 25 ਤੋਂ 30 ਸਤੰਬਰ ਅਤੇ ਰਾਜ ਪੱਧਰੀ ਖੇਡ ਮੁਕਾਬਲੇ 10 ਅਕਤੂਬਰ ਤੋਂ 3 ਨਵੰਬਰ ਤੱਕ ਕਰਵਾਏ ਜਾਣਗੇ।

31 Aug, 2026 04:53 PM