ਉਰਦੂ ਆਮੋਜ਼ ਸਿਖ਼ਲਾਈ ਕੋਰਸ ਲਈ ਦਾਖ਼ਲਿਆਂ ਦੀ ਮੰਗ
ਫਗਵਾੜਾ (ਅਸ਼ੋਕ ਸ਼ਰਮਾ) ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਵਿਖੇ ਉਰਦੂ ਆਮੋਜ ਸਿਖ਼ਲਾਈ ਕੋਰਸ ਸੈਸ਼ਨ ਜਨਵਰੀ 2026 ਤੋਂ ਜੂਨ 2026 ਲਈ ਦਾਖਲਾ ਆਰੰਭ ਹੋ ਚੁੱਕਿਆ ਹੈ, ਇਹ ਕੋਰਸ 6 ਮਹੀਨੇ ਦਾ ਹੈ ਅਤੇ ਇਹ ਕੋਰਸ ਗੁਰੂ ਨਾਨਕ ਜ਼ਿਲ੍ਹਾ ਲਾਇਬਰੇਰੀ, ਕਪੂਰਥਲਾ ਵਿਖੇ ਸ਼ਾਮ 05 ਵਜੇ ਤੋਂ 06 ਵਜੇ ਤੱਕ ਕੰਮ ਵਾਲੇ ਦਿਨ ਕਰਵਾਇਆ ਜਾਂਦਾ ਹੈ। ਇਸ ਸਬੰਧੀ ਜਾਣਕਾਰੀ ਦੇਂਦੇ ਜ਼ਿਲਾ ਭਾਸ਼ਾ ਅਫਸਰ ਜਸਪ੍ਰੀਤ ਕੌਰ ਨੇ ਦੱਸਿਆ ਕਿ ਇਸ ਕੋਰਸ ਵਿੱਚ ਦਾਖ਼ਲੇ ਲਈ ਲਈ ਇੱਕ ਵਾਰ ਫ਼ੀਸ 500/- ਦੇਣ ਯੋਗ ਹੈ। ਇਹ ਕੋਰਸ ਪੰਜਾਬੀ ਮਾਧਿਅਮ ਨਾਲ ਸਿਖਾਇਆ ਜਾਂਦਾ ਹੈ ਅਤੇ ਇਸ ਵਿੱਚ ਵਿਦਿਆਰਥੀ ਵਰਗ, ਸਰਕਾਰੀ ਕਰਮਚਾਰੀ, ਰਿਟਾਇਰੀ ਜਾਂ ਆਮ ਨਾਗਰਿਕ ਵੀ ਦਾਖ਼ਲਾ ਲੈ ਸਕਦੇ ਹਨ। ਇਸ ਸਿਖ਼ਲਾਈ ਕੋਰਸ ਲਈ ਕੋਈ ਵੀ ਵਿਅਕਤੀ/ਕਰਮਚਾਰੀ ਅਪਲਾਈ ਕਰ ਸਕਦਾ ਹੈ, ਇਸ ਕੋਰਸ ਨੂੰ ਕਰਨ ਦੇ ਚਾਹਵਾਨ ਵਿਅਕਤੀ ਆਪਣਾ ਫ਼ਾਰਮ ਗੁਰੂ ਨਾਨਕ ਜ਼ਿਲ੍ਹਾ ਲਾਇਬਰੇਰੀ, ਕਪੂਰਥਲਾ ਤੋਂ ਜਾਂ ਦਫ਼ਤਰ ਦੇ ਪਤੇ ਕਮਰਾ ਨੰਬਰ 404, ਪ੍ਰਬੰਧਕੀ ਕੰਪਲੈਕਸ, ਕਪੂਰਥਲਾ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਫ਼ਾਰਮ ਭਰਨ ਸਮੇਂ ਸਿੱਖਿਆਰਥੀ ਆਪਣਾ ਆਧਾਰ ਕਾਰਡ, ਯੋਗਤਾ ਸਰਟੀਫ਼ਿਕੇਟ ਅਤੇ ਪਾਸਪੋਰਟ ਸਾਈਜ਼ ਫੋਟੋ ਲੈ ਕੇ ਭਰ ਸਕਦਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਸ਼੍ਰੀ ਮਨੀਸ਼ ਕੁਮਾਰ 62840-61290 ਤੇ ਸੰਪਰਕ ਕੀਤਾ ਜਾ ਸਕਦਾ ਹੈ।
Posted By: Daily Suraj Bureau