ਐਸਕੇਐਮ ਗ਼ੈਰ ਰਾਜਨੀਤਕ ਤੇ ਕਿਸਾਨ ਮਜ਼ਦੂਰ ਮੋਰਚੇ ਨੇ ਬਾਗ਼ੀ ਕਿਸਾਨ ਆਗੂਆਂ ਨੂੰ ਇਕ ਮਹੀਨੇ ਲਈ ਕੀਤਾ ਸਸਪੈਂਡ

 ਐਸਕੇਐਮ ਗ਼ੈਰ ਰਾਜਨੀਤਕ ਤੇ ਕਿਸਾਨ ਮਜ਼ਦੂਰ ਮੋਰਚੇ ਨੇ ਬਾਗ਼ੀ ਕਿਸਾਨ ਆਗੂਆਂ ਨੂੰ ਇਕ ਮਹੀਨੇ ਲਈ ਕੀਤਾ ਸਸਪੈਂਡ

ਚੰਡੀਗੜ੍ਹ :ਸੰਯੁਕਤ ਕਿਸਾਨ ਮੋਰਚਾ ਰਾਜਨੀਤਕ ਤੇ ਕਿਸਾਨ ਮਜ਼ਦੂਰ ਮੋਰਚੇ ਵਲੋਂ ਬਾਗ਼ੀ ਕਿਸਾਨ ਆਗੂਆਂ ’ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਦੋਹਾਂ ਫਰਮਾਂ ਨੇ ਮੋਰਚੇ ਦੇ ਸੀਨੀਅਰ ਕਿਸਾਨ ਆਗੂਆਂ ’ਤੇ ਲਾਏ ਝੂਠੇ ਅਤੇ ਬੇਬੁਨੀਆਦ ਦੋਸ਼ਾਂ ਕਾਰਨ ਬੀਕੇਯੂ ਖੋਸਾ ਦੇ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਅਤੇ ਪੰਜਾਬ ਸੰਘਰਸ਼ ਕਮੇਟੀ(ਕੋਟ ਬੁੱਢਾ) ਇੰਦਰਜੀਤ ਸਿੰਘ ਕੋਟ ਬੁੱਢਾ ਨੂੰ ਨੋਟਿਸ ਭੇਜ ਕੇ ਇਕ ਮਹੀਨੇ ਲਈ ਸਸਪੈਂਡ ਕਰ ਦਿਤਾ ਹੈ। ਦੋਹਾਂ ਫਾਰਮਾਂ ਨੇ ਇਨ੍ਹਾਂ ਆਗੂਆਂ ਦਾ ਪੱਖ ਸੁਨਣ ਲਈ ਤੇ ਅਪਣਾ ਫ਼ੈਸਲਾ ਸੁਨਾਉਣ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।

ਇਸ ਕਮੇਟੀ ’ਚ ਅਮਰਜੀਤ ਸਿੰਘ ਰੜਾ, ਜਰਨੈਲ ਸਿੰਘ ਚਾਹਲ, ਸੰਦੀਪ ਸਿੰਘ, ਸੁਖਪਾਲ ਸਿੰਘ ਡੱਫਰ ਸ਼ਾਮਲ ਕੀਤਾ ਗਿਆ ਹੈ ਅਤੇ ਸੁਖਦੇਵ ਸਿੰਘ ਭੋਜਰਾਜ ਨੂੰ ਕਮੇਟੀ ਦਾ ਚੇਅਰਮੈਨ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਐਸਕੇਐਮ ਗ਼ੈਰ ਰਾਜਨੀਤਕ ਦੇ ਸਿਧਾਂਤਾਂ ਦੇ ਵਿਰੁਧ ਜਾ ਕੇ ਮੋਰਚੇ ਦੇ ਆਗੂਆਂ ਵਿਰੁਧ ਬਿਆਨਬਾਜ਼ੀ ਕਰਨ ਦੇ ਮਾਮਲੇ ’ਚ ਭਾਰਤੀ ਕਿਸਾਨ ਏਕਤਾ ਦੇ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਜਵਾਬ ਮੰਗ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਇਨ੍ਹਾਂ ਆਗੂਆਂ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਕੁੱਝ ਹੋਰ ਆਗੂਆਂ ਵਿਰੁਧ ਬਿਆਨਬਾਜ਼ੀ ਕੀਤੀ ਸੀ ਕਿ ਇਨ੍ਹਾਂ ਆਗੂਆਂ ਨੇ ਮੋਰਚੇ ਦੌਰਾਨ ਕਰੋੜਾਂ ਰੁਪਏ ਦਾ ਘਪਲਾ ਕੀਤਾ ਸੀ। ਇਸ ਤੋਂ ਬਾਅਦ ਮੋਰਚਾ ਦੋਫਾੜ ਹੋਣਾ ਸ਼ੁਰੂ ਹੋਇਆ। ਅੱਜ ਇਸੇ ਤਹਿਤ ਬਾਗ਼ੀ ਆਗੂਆਂ ਵਿਰੁਧ ਕਾਰਵਾਈ ਕੀਤੀ ਗਈ ਹੈ।

#FarmersProtest #SKMUpdate #FarmLeadersSuspended #NonPoliticalMovement #KisanMorcha #IndiaAgriculture