Daily Suraj

ਪੰਜਾਬੀ

ਰਾਜ ਸਭਾ ਵਿਚ ਜਾਣ ਲਈ ਕੇਜਰੀਵਾਲ ਨੇ ਅਰੋੜਾ ਨੂੰ ਲਾਇਆ ਦਾਅ : ਤਰੁਣ ਚੁੱਘ

06 Jun, 2025 10:20 PM

 ਲੁਧਿਆਣਾ : ਦਿੱਲੀ ਦੇ ਲੋਕਾਂ ਵਲੋਂ ਨਕਾਰਨ ਦੇ ਬਾਅਦ ਖ਼ੁਦ ਨੂੰ ਰਾਜ ਸਭਾ ਵਿਚ ਲਿਜਾਣ ਲਈ ਸੰਜੀਵ ਅਰੋੜਾ ਨੂੰ ਦਾਅ ਤੇ ਲਗਾ ਦਿੱਤਾ ਹੈ, ਪਰ ਹਲਕਾ ਪੱਛਮੀ ਦੇ ਲੋਕ ਆਪ ਸਰਕਾਰ ਦੇ ਝਾਂਸੇ ਵਿਚ ਨਹੀਂ ਆਉਣਗੇ। ਇਹ ਦਾਅਵਾ ਭਾਜਪਾ ਦੇ ਰਾਸ਼ਟਰੀ ਮਹਾਮੰਤਰੀ ਤਰੁਣ ਚੁੱਘ ਨੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਦੇ ਹੱਕ ਵਿਚ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਗੱਲਬਾਤ ਕਰਦਿਆ ਕੀਤਾ। ਤਰੁਣ ਚੁੱਘ ਨੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਵੀ ਆਲੋਚਨਾ ਕੀਤੀ ਤੇ ਕਿਹਾ ਕਿ ਭਾਰਤੀ ਫ਼ੌਜ ਦੀ ਸ਼ਲਾਘਾ ਕਰਨ ਦੀ ਥਾਂ ਵਿਰੋਧ ਜਤਾਉਣਾ ਗਲਤ ਹੈ।

#TarunChugh #RajyaSabha #ArvindKejriwal #AAPPolitics #SanjeevArora #PoliticalStrategy #PunjabPolitics #BJPvsAAP

Latest News