Daily Suraj

ਪੰਜਾਬੀ

ਮਨਜੋਤ ਸਿੰਘ ਤੇ ਮੇਜਰ ਸਿੰਘ ਸਾਥੀਆਂ ਸਮੇਤ ਐੱਸਸੀ/ਬੀਸੀ ਯੂਨੀਅਨ ’ਚ ਸ਼ਾਮਲ

14 Dec, 2024 05:30 AM

ਪਟਿਆਲਾ : ਐੱਸਸੀ/ਬੀਸੀ ਜਥੇਬੰਦੀ ਨੇ ਉਸ ਸਮੇਂ ਹੋਰ ਹੁਲਾਰਾ ਮਿਲਿਆ ਜਦੋਂ ਮੇਜਰ ਸਿੰਘ, ਇੰਸਪੈਕਟਰ ਸਾਥੀਆਂ ਸਮੇਤ ਪੀਆਰਟੀਸੀ ਦੀ ਐੱਸਸੀ/ਬੀਸੀ ਜਥੇਬੰਦੀ ਵਿੱਚ ਸ਼ਾਮਲ ਹੋ ਗਏ। ਇਨ੍ਹਾਂ ਦੇ ਆਉਣ ’ਤੇ ਪੀਆਰਟੀਸੀ ਐੱਸਸੀ/ਬੀਸੀ ਜਥੇਬੰਦੀ ਹੋਰ ਮਜ਼ਬੂਤ ਹੋਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਥੇਬੰਦੀ ਦੇ ਸੂਬਾ ਪ੍ਰਧਾਨ ਰਾਕੇਸ਼ ਕੁਮਾਰ ਦਾਤਾਰਪੁਰੀ ਨੇ ਕੀਤਾ। ਉਨ੍ਹਾਂ ਕਿਹਾ ਕਿ ਪੀਆਰਟੀਸੀ ਵਿੱਚ ਐੱਸਸੀ/ਬੀਸੀ ਮੁਲਾਜ਼ਮ ਜਥੇਬੰਦੀ ਨੂੰ ਮਜਬੂਰ ਕਰਨ ਲਈ ਹਰੇਕ ਸਾਥੀ ਦੇ ਨਾਲ ਸੰਪਰਕ ਕਰ ਕੇ ਅਤੇ ਹਰ ਡਿੱਪੂ ’ਚ ਜਾ ਕੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੀ ਵਿਚਾਰਧਾਰਾ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਜਥੇਬੰਦੀ ਨੂੰ ਲਾਮਬੰਦ ਕਰਕੇ ਪੀਆਰਟੀਸੀ ਅਤੇ ਪੰਜਾਬ ਸਰਕਾਰ ਤੋਂ ਮੁਲਾਜ਼ਮਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਮਨਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਇਸ ਦੌਰਾਨ ਮੇਜਰ ਸਿੰਘ, ਇੰਸ. ਮਨਜੋਤ ਸਿੰਘ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਜਥੇਬੰਦੀ ਵੱਲੋਂ ਬਣਦਾ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਬਾਬੂ ਨਸੀਬ ਚੰਦ ਜਨਰਲ ਸਕੱਤਰ, ਬਲਵੀਰ ਸਿੰਘ ਵਿੱਤ ਸਕੱਤਰ ਚੰਡੀਗੜ੍ਹ ਡਿੱਪੂ, ਸੁਖਦੀਪ ਸਿੰਘ, ਪ੍ਰਧਾਨ ਅਤੇ ਸੁਖਵਿੰਦਰ ਸਿੰਘ ਜਨਰਲ ਸਕੱਤਰ ਪਟਿਆਲਾ ਡਿੱਪੂ, ਸ਼ਾਦੀ ਸਿੰਘ, ਚੀਫ ਇੰਸ. ਸਾਬਕਾ, ਅਮਰ ਸਿੰਘ, ਸਾਬਕਾ ਚੀਫ ਇੰਸਪੈਕਟਰ, ਗੁਰਨਾਮ ਸਿੰਘ ਸਾਬਕਾ ਚੀਫ ਇੰਸ. ਤੇ ਬਲਵੰਤ ਸਿੰਘ ਸਾਬਕਾ ਇੰਸ. ਆਦਿ ਹਾਜ਼ਰ ਸਨ।

Latest News