Daily Suraj

ਪੰਜਾਬੀ

ਬਦਾਮ

18 Sep, 2018 05:30 AM

ਪਾਪਾ ਮੇਰੇ ਲਈ ਲਿਆਏ ਬਦਾਮ,ਰੋਗਾਂ ਦਾ ਹੁਣ ਹੋਊ ਕੰਮ ਤਮਾਮ।ਇਸਦਾ ਫਾਈਬਰ ਭੁੱਖ ਨੂੰ ਮਾਰੇ,ਖਾਓ ਸਦਾ ਬਿਨ੍ਹਾਂ ਛਿਲਕ ਉਤਾਰੇ।ਪਾਣੀ ਵਿੱਚ ਨਾ ਭਿਓ ਕੇ ਰੱਖੋ,ਪੂਰੇ ਤੱਤਾਂ ਲਈ ਕੱਚੇ ਹੀ ਚੱਬੋ।ਚਮੜੀ ਦੀ ਕਰਨ ਪੂਰੀ ਸੰਭਾਲ,ਬਦਾਮੀ ਤੇਲ ਨਾਲ ਹੋਵੇ ਕਮਾਲ।ਵੱਧ ਮਾਤਰਾ ਵਿੱਚ ਵਿਟਾਮਿਨ ਈ,ਯਾਦ ਸ਼ਕਤੀ ਨੂੰ ਵਧਾਉਂਦਾ ਜੀ।ਹੱਡੀਆਂ ਦੇ ਲਈ ਬੜਾ ਗੁਣਕਾਰੀ,ਕੈਲਸ਼ੀਅਮ ਭਰੇ ਕਮਜੋ ਸਾਰੀ।ਕਬਜ਼ ਦਾ ਇਹ ਕਰਨ ਉਪਚਾਰ,ਬਿਨਾਂ੍ਹ ਕਸਰਤ ਤੋਂ ਘੱਟਦਾ ਭਾਰ।ਸਰਦੀਆਂ ਵਿੱਚ ਲੋਕੀ ਵੱਧ ਖਾਂਦੇ,ਗਰਮ ਤਸੀਰ ਦਾ ਲਾਭ ਪਾਉਂਦੇ।ਮੋਹੀ,ਦਿਕਸ਼ੂ ਗੱਲ ਸਮਝ ਗਏ,ਪਾਪਾ ਨਾਲ ਬਦਾਮ ਲੈਣ ਚੱਲ ਪਏ। 'ਚਮਨ'ਬਦਾਮ ਨੇ ਬੜੇ ਲਾਭਕਾਰੀ।ਦੂਰ ਰੱਖਣ ਸਰੀਰ ਤੋਂ ਬੀਮਾਰੀ।ਚਮਨਦੀਪ ਸ਼ਰਮਾ, ਸੰਪਰਕ ਨੰਬਰ- 95010 33005

Latest News