Daily Suraj

ਪੰਜਾਬੀ

ਪੰਜਾਬ ਵਿਧਾਨ ਸਭਾ ਬਜਟ ਇਜਲਾਸ : ਕੋਰੋਨਾ ਕਾਲ ਦੌਰਾਨ ਸਕੂਲ ਫ਼ੀਸਾਂ ਦੇ ਮਾਮਲੇ 'ਚ ਮਜੀਠੀਆ ਨੇ ਘੇਰੀ ਸਰਕਾਰ

03 Mar, 2021 05:30 AM

ਚੰਡੀਗੜ੍ਹ, 3 ਮਾਰਚ - ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਸਦਨ 'ਚ ਬੋਲਦੇ ਹੋਏ ਕਿਹਾ ਕਿ ਕੋਰੋਨਾ ਕਾਲ ਦੌਰਾਨ ਨਿੱਜੀ ਸਕੂਲਾਂ ਨੇ ਦੱਬ ਕੇ ਫ਼ੀਸਾਂ ਵਸੂਲੀਆਂ ਹਨ, ਜਦਕਿ ਸਕੂਲ ਇਕ ਦਿਨ ਵੀ ਨਹੀਂ ਖੁੱਲ੍ਹੇ। ਉਨ੍ਹਾਂ ਕਿਹਾ ਕਿ ਇਕ ਮਾਲੀ ਨੇ ਖ਼ੁਦਕੁਸ਼ੀ ਕਰ ਲਈ ਕਿਉਂਕਿ ਉਸ ਨੂੰ ਤਨਖ਼ਾਹ ਨਹੀਂ ਮਿਲੀ। ਸ. ਮਜੀਠੀਆ ਨੇ ਕਿਹਾ ਕਿ ਅਜਿਹਾ ਦੌਰ ਚੱਲ ਰਿਹਾ ਹੈ ਕਿ ਮੁਲਾਜ਼ਮਾਂ ਨੂੰ ਤਨਖ਼ਾਹਾਂ ਭੱਤੇ ਟੀ. ਡੀ. ਨਹੀਂ ਮਿਲ ਰਹੇ। ਉਨ੍ਹਾਂ ਅੰਸਾਰੀ ਮਾਮਲੇ 'ਚ ਵੀ ਸਰਕਾਰ ਨੂੰ ਘੇਰਿਆ।

Latest News