Daily Suraj

ਪੰਜਾਬੀ

ਟਿੱਬਾ ਜੋਨ ਤੋਂ ਆਜ਼ਾਦ ਉਮੀਦਵਾਰ ਜਸਵਿੰਦਰ ਕੌਰ ਦੀ ਚੋਣ ਮੁਹਿੰਮ ਨੂੰ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਦਿੱਤਾ ਹੁਲਾਰਾ

09 Dec, 2025 07:41 PM

ਕਪੂਰਥਲਾ, ਇੰਦਰਜੀਤ 
 

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਮਾਹੌਲ ਭੋਜਨ ਦਰਾਂ ਨਾਲ ਭਖਿਆ ਹੋਇਆ ਹੈ ਅਤੇ ਚੋਣ ਪ੍ਰਚਾਰ ਸਿਖਰਾਂ ਤੇ ਪਹੁੰਚਿਆ ਹੋਇਆ ਹੈ। ਇਸੇ ਤਹਿਤ ਹੀ ਵਿਧਾਨ ਸਭਾ ਹਲਕਾ ਸੁਲਤਾਨਪੁਰ ਅਧੀਨ ਪੈਂਦੇ ਜ਼ਿਲਾ ਪਰਿਸ਼ਦ ਦੇ ਜੋਨ ਟਿੱਬਾ ਤੋਂ ਆਜ਼ਾਦ ਉਮੀਦਵਾਰ ਬੀਬੀ ਜਸਵਿੰਦਰ ਕੌਰ ਪਤਨੀ ਸਮਾਜ ਸੇਵਕ ਜੋਗਾ ਸਿੰਘ ਕਾਲੇਵਾਲ ਦੇ ਹੱਕ ਵਿੱਚ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਚੋਣ ਮੀਟਿੰਗਾਂ ਕੀਤੀਆਂ ਗਈਆਂ। ਜੋਗਾ ਸਿੰਘ ਕਾਲੇਵਾਲ ਨੇ ਦੱਸਿਆ ਕਿ ਵੱਖ-ਵੱਖ ਪਿੰਡਾਂ ਵਿੱਚ ਹੋਈਆਂ ਚੋਣ ਮੀਟਿੰਗਾਂ ਦੌਰਾਨ ਉਨਾਂ ਨੂੰ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਹਨਾਂ ਲੋਕਾਂ ਨੂੰ 14 ਤਰੀਕ ਨੂੰ ਚੋਣ ਨਿਸ਼ਾਨ ਟਰੱਕ ਤੇ ਮੋਹਰ ਲਾ ਕੇ ਬੀਬੀ ਜਸਵਿੰਦਰ ਕੌਰ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ।

Posted By: Daily Suraj Bureau

Latest News