ਮੋਗਾ ਜ਼ਿਲ੍ਹੇ 'ਚ ਖੁਸ਼ੀ ਦੀ ਲਹਿਰ, ਕੈਨੇਡਾ 'ਚ ਦੋ ਪੰਜਾਬੀ ਬਣੇ ਸਾਂਸਦ ਮੈਂਬਰ
- ਕੌਮਾਂਤਰੀ
- 29 Apr,2025

ਮੋਗਾ : ਮੋਗਾ ਜ਼ਿਲ੍ਹੇ ਲਈ ਅੱਜ ਦਾ ਦਿਨ ਇਤਿਹਾਸਕ ਸਾਬਤ ਹੋਇਆ ਜਦੋਂ ਕੈਨੇਡਾ ਵਿਚ ਹੋਈਆਂ ਸੰਸਦੀ ਚੋਣਾਂ 'ਚ ਇਥੋਂ ਸਬੰਧਤ ਦੋ ਨੌਜਵਾਨਾਂ ਅਮਨਪ੍ਰੀਤ ਸਿੰਘ ਗਿੱਲ ਨੂੰ ਕਹਿਲਗਿਰੀ ਸਕਾਈਵਿਊ ਅਤੇ ਸੁਖਮਨ ਗਿੱਲ ਨੂੰ ਐਬਸਫੋਰਡ ਸਾਊਥ ਲੈਗਲੀ ਤੋਂ ਕਨੇਡਾ ਵਿੱਚ ਜਿੱਤ ਦਰਜ ਕਰਕੇ ਮੈਂਬਰ ਪਾਰਲੀਮੈਂਟ ਬਣਨ ਦਾ ਮਾਣ ਹਾਸਲ ਕੀਤਾ। ਦੱਸਣਯੋਗ ਹੈ ਕਿ ਇਹ ਦੋਵੇਂ ਨੌਜਵਾਨ ਜੋ ਕਿ ਲੰਬੇ ਸਮੇਂ ਤੋਂ ਕੈਨੇਡਾ 'ਚ ਰਹਿ ਰਹੇ ਸਨ ਨੇ ਆਪਣੀ ਮਿਹਨਤ ਅਤੇ ਸਮਰਪਣ ਨਾਲ ਨਾ ਸਿਰਫ ਪੰਜਾਬ, ਸਗੋਂ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਦੀ ਜਿੱਤ ਨਾਲ ਮੋਗਾ ਜ਼ਿਲ੍ਹੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਮੋਗਾ ਦੇ ਲੋਕ ਵੀ ਬਹੁਤ ਉਤਸ਼ਾਹਤ ਹਨ ਅਤੇ ਪਿੰਡਾਂ ਵਿਚ ਲੱਡੂ ਵੰਡ ਕੇ ਲੋਕਾਂ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ।ਇਹ ਜਿੱਤ ਨਵੇਂ ਨੌਜਵਾਨਾਂ ਨੂੰ ਪ੍ਰੇਰਨਾ ਦੇਣ ਵਾਲੀ ਹੈ ਕਿ ਵਿਦੇਸ਼ਾਂ ਵਿਚ ਵੀ ਆਪਣੀ ਪਛਾਣ ਬਣਾਈ ਜਾ ਸਕਦੀ ਹੈ।
#Moga #CanadianPolitics #PunjabiInCanada #PunjabiVictory #CanadaElections #SikhRepresentation #HarpreetSingh #SarjeetKaur #PunjabiCommunity #MogaPride
Posted By:

Leave a Reply