Daily Suraj

ਪੰਜਾਬੀ

ਨਗਰ ਕੌਂਸਲ ਦੀਆ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਰਾਜੂ ਖੰਨਾ ਨੇ ਕੀਤੀ ਭਰਵੀ ਮੀਟਿੰਗ

02 Jan, 2026 06:27 PM

ਮੰਡੀਗੌਬਿੰਦਗੜ, (  ਮੁਖ਼ਤਿਆਰ ਸਿੰਘ)

ਨਗਰ ਕੌਂਸਲ ਦੀ ਹੋਈ ਵਾਰਡਬੰਦੀ ਕਾਨੂੰਨ ਨੂੰ ਛਿੱਕੇ ਟੰਗ ਕਿ ਕੀਤੀ ਗਈ ਹੈ। ਭਾਵੇਂ ਕਾਂਗਰਸ ਸਰਕਾਰ ਸਮੇਂ ਵੀ ਵਾਰਡਬੰਦੀ ਵਿੱਚ ਵੱਡੇ ਪੱਧਰ ਤੇ ਧਾਂਦਲੀਆਂ ਕਰਕੇ ਆਪਣੇ ਚਹੇਤਿਆਂ ਨੂੰ ਜਿਤਾਉਣ ਦਾ ਯਤਨ ਕੀਤਾ ਗਿਆ ਸੀ, ਉਸੇ ਨਕਸ਼ੇ ਕਦਮਾਂ ਤੇ ਚਲਦੇ ਹੋਏ ਆਪ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਵਾਰਡਾਂ ਵਿੱਚ ਵੱਡੇ ਪੱਧਰ ਤੇ ਉੱਥਲ ਪੁੱਥਲ ਕੀਤੀ ਗਈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਇਥੇ ਗੁਰਦੁਆਰਾ ਸਾਹਿਬ ਕੁੱਕੜ ਮਾਜਰਾ ਵਿਖੇ ਕੌਂਸਲ ਚੋਣਾਂ ਸਬੰਧੀ ਸ਼ਹਿਰ ਦੇ ਵਰਕਰਾਂ ਅਤੇ ਆਗੂਆਂ ਨਾਲ ਮੀਟਿੰਗ ਕਰਨ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਚੋਣ ਮੈਦਾਨ ਵਿੱਚ ਖੜ ਕੇ ਲੜਨੀ ਚਾਹੀਦੀ ਹੈ ਨਾ ਕਿ ਧਾਂਦਲੀਆਂ ਨਾਲ। ਵਾਰਡਬੰਦੀ ਨੂੰ ਲਾਇਨ ਟੂ ਲਾਇਨ ਕਰਨ ਦੀ ਬਜਾਏ ਅਧਿਕਾਰੀਆਂ ਨੇ ਸਰਕਾਰ ਦੇ ਹੱਥ ਠੋਕੇ ਬਣ ਕੇ ਵੱਡੇ ਪੱਧਰ ਤੇ ਤਰੋੜਿਆ ਮਰੋੜਿਆ। ਉਨ੍ਹਾਂ ਕਿਹਾ ਕਿ ਸਹਿਰ ਵਾਸੀਆਂ ਦਾ ਦਿਲ ਚੋਣਾ ਸਮੇਂ ਹੇਰਾ ਫੇਰੀਆਂ ਕਰਕੇ ਨਹੀਂ ਜਿੱਤਿਆ ਜਾ ਸਕਦਾ। ਉਨ੍ਹਾਂ ਅਕਾਲੀ ਵਰਕਰਾਂ ਅਤੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਬਿਨ੍ਹਾਂ ਕਿਸੇ ਡਰ ਭੈਅ ਦੇ ਚੋਣਾਂ ਦੀ ਤਿਆਰੀ ਕਰਨ, ਸਮੁੱਚਾ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਵਾਰਡਬੰਦੀ ਦੇ ਮਾਮਲੇ ਨੂੰ ਲੈ ਕੇ ਮਾਨਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ। ਮੀਟਿੰਗ ਨੂੰ ਭਾਰਤ ਭੂਸ਼ਨ ਟੋਨੀ, ਜਤਿੰਦਰ ਸਿੰਘ ਧਾਲੀਵਾਲ, ਭਿੰਦਰ ਸਿੰਘ ਮੰਡੀ, ਕੁਲਵਿੰਦਰ ਸਿੰਘ ਭੰਗੂ, ਨਾਜ਼ਰ ਸਿੰਘ ਮੰਡੀ, ਹਰਮੀਤ ਸਿੰਘ ਖਾਲਸਾ, ਸੋਮਨਾਥ ਅਜਨਾਲੀ, ਫੋਰਮੈਨ ਬਲਵੀਰ ਸਿੰਘ ਸਿੱਧੂ, ਜਰਨੈਲ ਸਿੰਘ ਮਾਜਰੀ, ਸਿਮਰਨ ਸਿੰਘ ਡਿਪਟੀ, ਹਰਤੇਜ ਸਿੰਘ ਅੰਬੇਮਾਜਰਾ, ਚਰਨਜੀਤ ਚੰਨਾ, ਹਰਪਾਲ ਸਿੰਘ ਨਸਰਾਲੀ, ਬਹਾਦਰ ਸਿੰਘ ਹੈਬਤਪੁਰ, ਸੱਤਪਾਲ ਸਿੰਘ ਸੱਤਾਂ, ਗੋਰਾ ਅਜਨਾਲੀ, ਜਸਵੀਰ ਸਿੰਘ ਬੈਨੀਪਾਲ, ਪ੍ਰਿੰਸ ਛੱਤਵਾਲ, ਜਗਪ੍ਰੀਤ ਸਿੰਘ ਸ਼ੈਰੀ ਭਾਬਰੀ, ਰੁਪਿੰਦਰ ਕੌਰ ਮੰਡੀ, ਬਾਬਾ ਨਿਸ਼ਾਨ ਸਿੰਘ, ਹਰਜੀਤ ਕੌਰ ਰਾਣੀ, ਅੰਗਰੇਜ਼ ਕੌਰ, ਮਨਜੀਤ ਕੌਰ, ਜਤਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ ਨੋਨੀ, ਪ੍ਰਦੀਪ ਕੁਮਾਰ ਮਿੰਟੂ, ਕਰਮਜੀਤ ਸਿੰਘ ਗਾਂਧੀ, ਵਿਜੈ ਖੁਰਮੀ, ਰੋਸ਼ਨ ਸਿੰਘ ਮੰਡੀ, ਬਿਕਰਮ ਸਿੰਘ ਬੀਕਾ, ਸ਼ਿਵਰਾਤ ਤਿਵਾੜੀ, ਨਸ਼ੀਬ ਸਿੰਘ ਸੀਬਾ, ਰੁਪਿੰਦਰ ਸਿੰਘ ਜੱਸੜਾ, ਯਸ ਵਰਮਾ, ਯੁਵ ਰਾਜ ਸਿੰਘ, ਜਗਦੇਵ ਸਿੰਘ, ਗੁਰਜੀਤ ਸਿੰਘ ਮੰਗਾ, ਬਲਜੀਤ ਸਿੰਘ ਸੰਗਤਪੁਰਾ, ਰਾਮ ਸਿੰਘ ਮੰਡੀ, ਇਕਬਾਲ ਸਿੰਘ ਧੀਮਾਨ, ਮਹਿੰਦਰ ਸਿੰਘ, ਸਰਬਜੀਤ ਸਿੰਘ ਆਹਲੂਵਾਲੀਆ, ਅਮਰਜੀਤ ਸਿੰਘ ਅੰਬੀ, ਬੰਟੀ ਜੱਸੜਾ, ਹਰਜੀਤ ਸਿੰਘ ਸੋਨੂੰ ਅਤੇ ਸੱਜਣ ਸਿੰਘ ਆਦਿ ਹਾਜ਼ਰ ਸਨ।

Posted By: Daily Suraj Bureau

Latest News