Daily Suraj

ਪੰਜਾਬੀ

ਮਸ਼ਹੂਰ ਯੂਟਿਊਬਰ ਦੇਵਗਨ ਪਰਿਵਾਰ 'ਤੇ ਹਮਲਾ ਚਾਰ ਜ਼ਖ਼ਮੀ

16 Sep, 2021 05:30 AM

ਲੁਧਿਆਣਾ, 16 ਸਤੰਬਰ - ਮਸ਼ਹੂਰ ਯੂਟਿਊਬਰ ਦੇਵਗਨ ਪਰਿਵਾਰ 'ਤੇ ਕੁਝ ਰਿਸ਼ਤੇਦਾਰ ਹਮਲਾਵਰਾਂ ਵਲੋਂ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ 'ਚ ਪਰਿਵਾਰ ਦੇ ਚਾਰ ਮੈਂਬਰ ਜ਼ਖ਼ਮੀ ਹੋ ਗਏ ਹਨ। ਦੇਵਗਨ ਪਰਿਵਾਰ ਦਾ ਆਪਣੇ ਕੁਝ ਰਿਸ਼ਤੇਦਾਰਾਂ ਨਾਲ ਜਾਇਦਾਦ ਸਬੰਧੀ ਵਿਵਾਦ ਚੱਲ ਰਿਹਾ ਹੈ, ਜਿਸ ਨੂੰ ਲੈ ਕੇ ਇਨ੍ਹਾਂ ਰਿਸ਼ਤੇਦਾਰਾਂ ਵਲੋਂ ਪਰਿਵਾਰ 'ਤੇ ਹਮਲਾ ਕੀਤਾ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਾਰੇ ਮਾਮਲੇ ਦਾ ਖ਼ੁਲਾਸਾ ਦੇਵਗਨ ਪਰਿਵਾਰ ਪ੍ਰੈਸ ਕਾਨਫ਼ਰੰਸ 'ਚ ਕਰੇਗਾ।

Latest News