Daily Suraj

ਪੰਜਾਬੀ

ਝਾਰਖੰਡ ਦੇ ਲਾਤੇਹਾਰ ’ਚ ਨਕਸਲੀਆਂ ਨੇ ਪੁਲਿਸ ‘ਤੇ ਕੀਤਾ ਹਮਲਾ, ਤਿੰਨ ਪੁਲਿਸ ਮੁਲਾਜ਼ਮ ਸ਼ਹੀਦ

23 Nov, 2019 05:30 AM

ਰਾਂਚੀ : ਝਾਰਖੰਡ ਦੇ ਲਾਤੇਹਰ ਜ਼ਿਲੇ ‘ਚ ਸ਼ੁੱਕਰਵਾਰ ਰਾਤ ਨੂੰ ਨਕਸਲੀਆਂ ਨੇ ਪੁਲਿਸ ਗਸ਼ਤ ਟੀਮ ‘ਤੇ ਹਮਲਾ ਕਰ ਦਿੱਤਾ ਹੈ।ਇਸ ਹਮਲੇ ‘ਚ ਤਿੰਨ ਪੁਲਿਸ ਕਰਮਚਾਰੀ ਸ਼ਹੀਦ ਹੋ ਗਏ, ਜਦਕਿ ਇਕ ਪੁਲਿਸ ਕਰਮਚਾਰੀ ਗੰਭੀਰ ਰੂਪ ਨਾਲ ਜ਼ਖਮੀ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਰਾਤ ਕਰੀਬ 8.30 ਵਜੇ ਪੁਲਿਸ ਕਰਮਚਾਰੀਸਰਕਾਰੀ ਵਾਹਨ ’ਤੇ ਛਾਉਣੀ ਥਾਣਾ ਖੇਤਰ ਵਿੱਚ ਜਾ ਰਹੇ ਸਨ।ਇਸ ਦੌਰਾਨ ਹਥਿਆਰਬੰਦ ਨਕਸਲੀਆਂ ਨੇ ਪੁਲਿਸ ਪਾਰਟੀ ਦੀ ਗੱਡੀ ‘ਤੇ ਹਮਲਾ ਕਰ ਦਿੱਤਾ। ਅਧਿਕਾਰੀਆਂ ਅਨੁਸਾਰ ਮਾਰੇ ਗਏ ਤਿੰਨ ਪੁਲਿਸ ਮੁਲਾਜ਼ਮਾਂ ‘ਚ ਇੱਕ ਐਸਆਈ ਅਤੇ ਦੋ ਜਵਾਨ ਸ਼ਾਮਿਲ ਹਨ। ਮ੍ਰਿਤਕ ਸਬ ਇੰਸਪੈਕਟਰ ਦਾ ਨਾਮ ਸੁਕੀਆ ਓਰਾਓਂ ਦੱਸਿਆ ਗਿਆ ਹੈ।

Latest News