ਆਈ.ਸੀ.ਐਸ.ਈ. ਨੇ ਐਲਾਨੇ 10ਵੀਂ ਤੇ 12ਵੀਂ ਦੇ ਨਤੀਜੇ, ਕੁੜੀਆਂ ਨੇ ਮਾਰੀ ਬਾਜ਼ੀ

ਆਈ.ਸੀ.ਐਸ.ਈ. ਨੇ ਐਲਾਨੇ 10ਵੀਂ ਤੇ 12ਵੀਂ ਦੇ ਨਤੀਜੇ, ਕੁੜੀਆਂ ਨੇ ਮਾਰੀ ਬਾਜ਼ੀ

ਨਵੀਂ ਦਿੱਲੀ : ਕੌਂਸਲ ਫ਼ਾਰ ਦ ਇੰਡੀਅਨ ਸਕੂਲ ਸਰਟੀਫ਼ਿਕੇਟ ਐਗਜ਼ਾਮੀਨੇਸ਼ਨ (CISCE) ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਵਿਦਿਆਰਥੀ CISCE ਦੀ ਅਧਿਕਾਰਤ ਵੈੱਬਸਾਈਟ cisce.org ਜਾਂ results.cisce.org 'ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਹਨ।

ਹਰ ਸਾਲ ਵਾਂਗ, ਇਸ ਵਾਰ ਵੀ ਕੁੜੀਆਂ ਨੇ ICSE 10ਵੀਂ ਅਤੇ 12ਵੀਂ ਬੋਰਡਾਂ ਵਿੱਚ ਮੁੰਡਿਆਂ ਨੂੰ ਪਛਾੜ ਦਿੱਤਾ ਹੈ। ਦਸਵੀਂ ਜਮਾਤ ਵਿੱਚ 99.45% ਕੁੜੀਆਂ ਪਾਸ ਹੋਈਆਂ ਹਨ, ਜਦੋਂ ਕਿ ਮੁੰਡਿਆਂ ਦਾ ਪਾਸ ਪ੍ਰਤੀਸ਼ਤ 98.64% ਰਿਹਾ।

ਇਹੀ ਰੁਝਾਨ 12ਵੀਂ ਜਮਾਤ ਵਿੱਚ ਵੀ ਦੇਖਿਆ ਗਿਆ। ਕੁੜੀਆਂ ਦੀ ਪਾਸ ਪ੍ਰਤੀਸ਼ਤਤਾ 99.45% ਅਤੇ ਮੁੰਡਿਆਂ ਦੀ 98.64% ਰਹੀ। ਇਸਦਾ ਮਤਲਬ ਹੈ ਕਿ ਕੁੜੀਆਂ ਨੇ ਦੋਵਾਂ ਜਮਾਤਾਂ ਵਿੱਚ ਮੁੰਡਿਆਂ ਨੂੰ ਪਛਾੜ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਵੀ ਬੋਰਡ ਨੇ ਟਾਪਰਾਂ ਦੀ ਸੂਚੀ ਜਾਰੀ ਨਹੀਂ ਕੀਤੀ ਹੈ। 

#ICSE10thResult #ISC12thResult #GirlPower #AcademicExcellence #BoardResults2025 #GirlsTopAgain  #ISCResults