Daily Suraj

ਪੰਜਾਬੀ

ਯੂਕਰੇਨ ਵਿੱਚ ਰੂਸੀ ਮਿਜ਼ਾਈਲ ਹਮਲਾ, ਲਕਸ਼ਮੀ ਮਿੱਤਲ ਦੇ ਸਟੀਲ ਪਲਾਂਟ ਨੂੰ ਭਾਰੀ ਨੁਕਸਾਨ

17 Aug, 2026 04:51 PM

ਰੂਸ ਅਤੇ ਯੂਕਰੇਨ ਵਿਚਾਲੇ ਜਾਰੀ ਤਣਾਅ ਘਟਣ ਦਾ ਨਾਮ ਨਹੀਂ ਲੈ ਰਿਹਾ। ਦੋਵੇਂ ਦੇਸ਼ ਲਗਾਤਾਰ ਇੱਕ-ਦੂਜੇ ’ਤੇ ਹਵਾਈ ਹਮਲੇ ਕਰ ਰਹੇ ਹਨ। ਇਸੇ ਦੌਰਾਨ ਰੂਸ ਵੱਲੋਂ ਯੂਕਰੇਨ ਦੇ ਸਭ ਤੋਂ ਵੱਡੇ ਸਟੀਲ ਪਲਾਂਟ ਨੂੰ ਨਿਸ਼ਾਨਾ ਬਣਾਉਂਦਿਆਂ ਮਿਜ਼ਾਈਲ ਹਮਲਾ ਕੀਤਾ ਗਿਆ ਹੈ। ਇਸ ਹਮਲੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ 13 ਕਰਮਚਾਰੀ ਅਤੇ ਠੇਕੇਦਾਰ ਜ਼ਖਮੀ ਹੋ ਗਏ। ਇਹ ਮਿਜ਼ਾਈਲ ਹਮਲਾ ਸ਼ਨੀਵਾਰ ਰਾਤ ਨੂੰ ਯੂਕਰੇਨ ਦੇ ਸ਼ਹਿਰ ਕ੍ਰਾਈਵੀ ਰਿਹ ਵਿੱਚ ਸਥਿਤ ਸਟੀਲ ਪਲਾਂਟ ’ਤੇ ਕੀਤਾ ਗਿਆ। ਇਹ ਪਲਾਂਟ ਭਾਰਤੀ ਅਰਬਪਤੀ ਲਕਸ਼ਮੀ ਮਿੱਤਲ ਦੀ ਕੰਪਨੀ ਆਰਸੇਲਰ ਮਿੱਤਲ ਦੀ ਮਲਕੀਅਤ ਵਾਲਾ ਹੈ। ਹਮਲੇ ਕਾਰਨ ਪਲਾਂਟ ਦੇ ਉਤਪਾਦਨ ਕਾਰਜਾਂ ਨੂੰ ਅੰਸ਼ਕ ਤੌਰ ’ਤੇ ਰੋਕਣਾ ਪਿਆ ਹੈ। ਪਲਾਂਟ ਦੇ ਊਰਜਾ ਬੁਨਿਆਦੀ ਢਾਂਚੇ ਅਤੇ ਬਲਾਸਟ ਫਰਨੇਸਾਂ ਸਮੇਤ ਕਈ ਮਹੱਤਵਪੂਰਨ ਹਿੱਸਿਆਂ ਨੂੰ ਨੁਕਸਾਨ ਪਹੁੰਚਿਆ ਹੈ। ਹਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰਫਾਈਟਰਾਂ, ਬਚਾਅ ਟੀਮਾਂ ਅਤੇ ਮੈਡੀਕਲ ਯੂਨਿਟਾਂ ਨੂੰ ਮੌਕੇ ’ਤੇ ਭੇਜਿਆ ਗਿਆ। ਪ੍ਰਭਾਵਿਤ ਖੇਤਰ ਵਿੱਚ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਯੂਕਰੇਨ ਦਾ ਇਹ ਸਭ ਤੋਂ ਵੱਡਾ ਸਟੀਲ ਪਲਾਂਟ ਹੈ ਅਤੇ ਇਸ ’ਤੇ ਹੋਇਆ ਹਮਲਾ ਦੇਸ਼ ਦੇ ਉਦਯੋਗਿਕ ਢਾਂਚੇ ਨੂੰ ਵੀ ਪ੍ਰਭਾਵਿਤ ਕਰਦਾ ਹੈ। ਰੂਸ ਅਤੇ ਯੂਕਰੇਨ ਵਿਚਾਲੇ ਜਾਰੀ ਸੰਘਰਸ਼ ਦੇ ਦੌਰਾਨ ਇਸ ਤਰ੍ਹਾਂ ਦੇ ਹਵਾਈ ਹਮਲੇ ਲਗਾਤਾਰ ਹੋ ਰਹੇ ਹਨ।

Posted By: Daily Suraj Bureau

Latest News