Daily Suraj

ਪੰਜਾਬੀ

ਸੈਫਲਾਬਾਦ ਦਾ15ਵਾਂ ਕਬੱਡੀ ਕੱਪ 24 ਅਤੇ 25 ਫਰਵਰੀ ਨੂੰ -ਸੰਤ ਬਾਬਾ ਲੀਡਰ ਸਿੰਘ

21 Feb, 2026 03:09 PM

(ਇੰਦਰਜੀਤ) ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਸੈਫਲਾਬਾਦ ਵਿਖੇ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਦੇ ਮੁੱਖ ਸੇਵਾਦਾਰ ਸੱਚਖੰਡ ਵਾਸੀ ਧੰਨ ਧੰਨ ਬਾਬਾ ਤੇਜਾ ਸਿੰਘ ਜੀ, ਸੱਚਖੰਡ ਵਾਸੀ ਧੰਨ ਧੰਨ ਬਾਬਾ ਮਿਲਖਾ ਸਿੰਘ ਜੀ, ਸੱਚਖੰਡ ਵਾਸੀ ਧੰਨ ਧੰਨ ਸੰਤ ਬਾਬਾ ਦਇਆ ਸਿੰਘ ਜੀ ਦੀ ਯਾਦ ਨੂੰ ਸਮਰਪਿਤ 15ਵਾਂ ਕਬੱਡੀ ਕੱਪ 24 ਅਤੇ 25 ਫਰਵਰੀ ਦਿਨ ਮੰਗਲਵਾਰ ਅਤੇ ਬੁੱਧਵਾਰ ਨੂੰ ਸੰਤ ਬਾਬਾ ਲੀਡਰ ਸਿੰਘ ਜੀ ਦੀ ਰਹਿਨੁਮਾਈ ਹੇਠ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਪੋਰਟਸ ਕਲੱਬ, ਗ੍ਰਾਮ ਪੰਚਾਇਤ ਸੈਫਲਾਬਾਦ,ਐਨਆਰਆਈ ਵੀਰਾਂ ਅਤੇ ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਕਬੱਡੀ ਟੂਰਨਾਮੈਂਟ ਦੌਰਾਨ 24 ਫਰਵਰੀ ਨੂੰ ਕਬੱਡੀ 35 ਕਿਲੋ ਭਾਰ ਵਰਗ ਕਲੱਬਾਂ ਲੜਕੇ ਅਤੇ ਲੜਕੀਆਂ ਦੇ ਸ਼ੋ ਮੈਚ ਹੋਣਗੇ ਇਸ ਤੋਂ ਇਲਾਵਾ ਕਬੱਡੀ 45 ਕਿਲੋ ਭਾਰ ਵਰਗ ਕਬੱਡੀ 65 ਕਿਲੋ ਭਾਰ ਵਰਗ ਅਤੇ ਕਬੱਡੀ 75 ਕਿਲੋ ਭਾਰ ਵਰਗ ਦੇ ਮੁਕਾਬਲੇ ਖੇਡੇ ਜਾਣਗੇ, 24 ਫਰਵਰੀ ਨੂੰ ਹੀ ਮੀਰੀ ਪੀਰੀ ਗੱਤਕਾ ਅਖਾੜਾ ਦੇ ਖਿਡਾਰੀ ਗਤਕੇ ਦੇ ਜੌਹਰ ਦਿਖਾਉਣਗੇ, 25 ਫਰਵਰੀ ਨੂੰ ਓਪਨ ਕਲੱਬਾਂ ਅਤੇ 82 ਕਿਲੋ ਕਲੱਬਾਂ ਦੇ ਮੁਕਾਬਲੇ ਕਰਵਾਏ ਜਾਣਗੇ, ਓਪਨ ਕਲੱਬਾਂ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 81000 ਰੁਪਏ ਅਤੇ ਦੂਜਾ ਇਨਾਮ ਨਾਮ 71000 ਰੁਪਏ ਦਿੱਤਾ ਜਾਵੇਗਾ। ਕਬੱਡੀ 82 ਕਿਲੋ ਕਲੱਬਾਂ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 41000 ਅਤੇ ਦੂਜਾ ਇਨਾਮ 31000 ਦਿੱਤਾ ਜਾਵੇਗਾ। ਕਬੱਡੀ 75 ਕਿਲੋ ਦੀ ਜੇਤੂ ਟੀਮ ਨੂੰ ਪਹਿਲਾਂ ਇਨਾਮ 21000 ਰੁਪਏ ਅਤੇ ਦੂਜਾ ਇਨਾਮ 15000 ਰੁਪਏ ਦਿੱਤਾ ਜਾਵੇਗਾ। ਕਬੱਡੀ 65 ਕਿਲੋ ਭਾਰ ਵਰਗ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 15000 ਅਤੇ ਦੂਜਾ ਇਨਾਮ 11000 ਕਬੱਡੀ 45 ਕਿਲੋ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 7000 ਰੁਪਏ ਅਤੇ ਦੂਜਾ ਇਨਾਮ 5000 ਰੁਪਏ ਅਤੇ ਕਬੱਡੀ 35 ਕਿਲੋ ਭਾਰ ਵਰਗ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 4100 ਰੁਪਏ ਅਤੇ ਦੂਜਾ ਇਨਾਮ 3600 ਰੁਪਏ ਦਿੱਤਾ ਜਾਵੇਗਾ। ਖੇਡ ਮੇਲੇ ਦਾ ਰਸਮੀ ਉਦਘਾਟਨ ਅਤੇ ਇਨਾਮਾਂ ਦੀ ਸੰਤ ਬਾਬਾ ਲੀਡਰ ਸਿੰਘ ਜੀ ਵੱਲੋਂ ਕੀਤੀ ਜਾਵੇਗੀ। ਇਸ ਮੌਕੇ ਤੇ ਇਲਾਕੇ ਦੇ ਸੰਤ ਮਹਾਂਪੁਰਸ਼ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਨਗੇ। ਖੇਡ ਮੇਲੇ ਦੌਰਾਨ ਲੱਕੀ ਕੂਪਨ ਰਾਹੀਂ ਦਰਸ਼ਕਾਂ ਵਾਸਤੇ ਪੰਜ ਸਾਈਕਲ ਕੱਢੇ ਜਾਣਗੇ। ਇਸ ਮੌਕੇ ਤੇ ਖਿਡਾਰੀਆਂ ਅਤੇ ਦਰਸ਼ਕਾਂ ਵਾਸਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ

Posted By: Daily Suraj Bureau

Latest News