Daily Suraj

ਪੰਜਾਬੀ

ਯੂਕੇ ਜਾਣ ਵਾਲੀਆਂ ਉਡਾਣਾਂ 24 ਤੋਂ 30 ਅਪ੍ਰੈਲ 2021 ਤੱਕ ਰੱਦ

21 Apr, 2021 05:30 AM

ਨਵੀਂ ਦਿੱਲੀ, 21 ਅਪ੍ਰੈਲ - ਜਿਹੜੇ ਯਾਤਰੀ ਭਾਰਤ ਅਤੇ ਬ੍ਰਿਟੇਨ ਦੇ ਵਿਚਕਾਰ ਯਾਤਰਾ ਕਰਨ ਜਾ ਰਹੇ ਸਨ, ਉਹ ਨੋਟ ਕਰ ਸਕਦੇ ਹਨ ਕਿ ਯੂ. ਕੇ. ਦੁਆਰਾ ਐਲਾਨੀਆਂ ਤਾਜ਼ਾ ਪਾਬੰਦੀਆਂ ਦੇ ਮੱਦੇਨਜ਼ਰ, ਯੂਕੇ ਤੋਂ ਆਉਣ ਵਾਲੀਆਂ ਉਡਾਣਾਂ 24 ਤੋਂ 30 ਅਪ੍ਰੈਲ 2021 ਤੱਕ ਰੱਦ ਕਰ ਦਿੱਤੀਆਂ ਗਈਆਂ ਹਨ | ਮੁੜ ਤੋਂ ਤਹਿ ਕਰਨਾ , ਰਿਫੰਡ ਅਤੇ ਹੋਰ ਜਾਣਕਾਰੀ ਦੇ ਬਾਰੇ ਵਿਚ ਹੋਰ ਅਪਡੇਟਾਂ ਨੂੰ ਜਲਦੀ ਹੀ ਦੱਸਿਆ ਜਾਵੇਗਾ: ਏਅਰ ਇੰਡੀਆ | ਦੂਜੇ ਪਾਸੇ ਏਅਰ ਇੰਡੀਆ ਨੇ ਦੱਸਿਆ ਹੈ ਕਿ 24 ਤੋਂ 30 ਅਪ੍ਰੈਲ 2021 ਦੇ ਵਿਚਕਾਰ ਉਹ ਹਫ਼ਤੇ ਵਿਚ ਇੱਕ ਫਲਾਈਟ ਯੂਕੇ ਲਈ ਦਿੱਲੀ ਅਤੇ ਮੁੰਬਈ ਤੋਂ ਤਹਿ ਕਰਨ ਦੀ ਤਿਆਰੀ ਵਿਚ ਹਨ , ਇਸ ਬਾਰੇ ਜਾਣਕਾਰੀ ਉਨ੍ਹਾਂ ਦੀ ਵੈਬਸਾਈਟ ਅਤੇ ਸੋਸ਼ਲ ਮੀਡੀਆ ਚੈਨਲਾਂ 'ਤੇ ਵੀ ਅਪਡੇਟ ਕੀਤੀ ਜਾਏਗੀ |

Latest News