Daily Suraj

ਪੰਜਾਬੀ

ਪ੍ਰੇਮ ਨਗਰ ਸੇਵਾ ਸੁਸਾਇਟੀ ਨੇ ਨਵੇਂ ਸਾਲ ਦੀ ਖੁਸ਼ੀ ‘ਚ ਲਾਇਆ ਗਾਜਰਾਂ ਦਾ ਲੰਗਰ

31 Dec, 2025 03:34 PM

*ਠੰਡ ‘ਚ ਸੁਆਦੀ ਲੱਗਦੇ ਹਨ ਗਾਜਰਾਂ ਦੀ ਸਬਜੀ ਤੇ ਹਲਵਾ-ਰਗਬੋਤਰਾ
ਫਗਵਾੜਾ (ਅਸ਼ੋਕ ਸ਼ਰਮਾ) ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਉਪਰਾਲੇ ਸਦਕਾ ਪ੍ਰੇਮ ਨਗਰ ਸੇਵਾ ਸੁਸਾਇਟੀ ਵੱਲੋਂ ਨਵੇਂ ਸਾਲ ਦੀ ਆਮਦ ਮੌਕੇ ਸਥਾਨਕ ਖੇੜਾ ਰੋਡ ‘ਤੇ ਗਾਜਰਾਂ ਦਾ ਲੰਗਰ ਲਗਾਇਆ ਗਿਆ। ਜਿਸ ਦੀ ਸ਼ੁਰੂਆਤ ਸਮਾਜ ਸੇਵਿਕਾ ਵੰਦਨਾ ਸ਼ਰਮਾ ਨੇ ਕਰਵਾਈ। ਮਲਕੀਅਤ ਸਿੰਘ ਰਗਬੋਤਰਾ ਨੇ ਆਰਥਕ ਸਹਿਯੋਗ ਲਈ ਵਿਸ਼ਵਾ ਮਿੱਤਰ ਸ਼ਰਮਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਗਾਜਰਾਂ ਵਿੱਚ ਵਿਟਾਮਿਨ ਏ, ਸੀ, ਕੇ, ਫਾਈਬਰ ਅਤੇ ਐਂਟੀ ਆਕਸੀਡੈਂਟ ਦੀ ਭਰਪੂਰ ਮਾਤਰਾ ਹੁੰਦੀ ਹੈ। ਕੜਾਕੇ ਦੀ ਠੰਡ ‘ਚ ਮੱਕੀ ਦੀ ਰੋਟੀ ਦੇ ਨਾਲ ਗਾਜਰਾਂ ਦੀ ਸਬਜੀ ਵੱਖਰਾ ਹੀ ਸੁਆਦ ਦਿੰਦੀ ਹੈ। ਇਸ ਦੇ ਨਾਲ ਹੀ ਗਾਜਰਾਂ ਨੂੰ ਸਲਾਦ ਦੇ ਰੂਪ ਵਿੱਚ ਖਾਇਆ ਜਾ ਸਕਦਾ ਹੈ ਅਤੇ ਇਸ ਮੌਸਮ ਵਿੱਚ ਗਾਜਰਾਂ ਦਾ ਹਲਵਾ ਵੀ ਸ਼ਰੀਰ ਨੂੰ ਗਰਮਾਇਸ਼ ਦਿੰਦਾ ਹੈ। ਉਹਨਾਂ ਦੱਸਿਆ ਕਿ ਸਬਜ਼ੀਆਂ ਵਿਟਾਮਿਨ, ਪ੍ਰੋਟੀਨ ਅਤੇ ਖਣਿਜਾਂ ਦਾ ਭੰਡਾਰ ਹੁੰਦੀਆਂ ਹਨ। ਆਮ ਲੋਕਾਂ ਨੂੰ ਹਰੀਆਂ ਸਬਜੀਆਂ ਖਾਣ ਲਈ ਪ੍ਰੇਰਿਤ ਕਰਨ ਦੇ ਮਨੋਰਥ ਨਾਲ ਹਰੇਕ ਮਹੀਨੇ ਸਬਜੀਆਂ ਦਾ ਲੰਗਰ ਲਗਾਇਆ ਜਾਂਦਾ ਹੈ। ਇਸ ਮਹੀਨੇ ਦੂਸਰੀ ਵਾਰ ਇਹ ਲੰਗਰ ਦੀ ਸੇਵਾ ਵਰਤਾਈ ਗਈ ਹੈ। ਜਿਸ ਵਿੱਚ ਵਿਸ਼ਵਾ ਮਿੱਤਰ ਸ਼ਰਮਾ ਵਲੋਂ ਵਿਸ਼ੇਸ਼ ਆਰਥਕ ਸਹਿਯੋਗ ਕੀਤਾ ਗਿਆ ਜਦਕਿ ਪਿਛਲੇ ਦਿਨੀਂ ਲਗਾਏ ਗੋਭੀ ਦੇ ਲੰਗਰ ਵਿੱਚ ਐੱਚ.ਡੀ. ਬੱਗਾ ਵਲੋਂ ਵੀ ਆਰਥਕ ਸਹਿਯੋਗ ਪ੍ਰਾਪਤ ਹੋਇਆ ਸੀ। ਉਨ੍ਹਾਂ ਇਸ ਸੇਵਾ ਨੂੰ ਲਗਾਤਾਰ ਜਾਰੀ ਰੱਖਣ ਦੀ ਗੱਲ ਵੀ ਕਹੀ। ਲੰਗਰ ਦੀ ਸੇਵਾ ਵਰਤਾਉਣ ਵਿੱਚ ਮੋਹਨ ਲਾਲ ਤਨੇਜਾ,ਸੁਧਾ ਬੇਦੀ,ਵਿਜੇ ਕੁਮਾਰ ਤੋਂ ਇਲਾਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਅਤੇ ਸਕੱਤਰ ਸੁਰਿੰਦਰ ਪਾਲ,ਮਲਕੀਤ ਸਿੰਘ ਪੇਂਟਰ ਦਾ ਵੀ ਵਢਮੁੱਲਾ ਸਹਿਯੋਗ ਰਿਹਾ।

Posted By: Daily Suraj Bureau

Latest News