Daily Suraj

ਪੰਜਾਬੀ

ਬਿਹਾਰ ਨਤੀਜਿਆਂ ’ਚ ਹਾਰ ਤੋਂ ਬਾਅਦ ਰਾਹੁਲ-ਖੜਗੇ ਮੁਲਾਕਾਤ, ਕਾਂਗਰਸ ਰਣਨੀਤੀ ’ਤੇ ਮੁੜ ਵਿਚਾਰ

15 Nov, 2025 07:09 PM

ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਸ਼ਨਿਚਰਵਾਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ’ਤੇ ਚਰਚਾ ਕਰਨ ਲਈ ਮੁਲਾਕਾਤ ਕੀਤੀ। ਇਹ ਮੁਲਾਕਾਤ ਵਿਰੋਧੀ ਪਾਰਟੀ ਨੂੰ ਰਾਜ ਵਿੱਚ ਹਾਰ ਦਾ ਸਾਹਮਣਾ ਕਰਨ ਤੋਂ ਇੱਕ ਦਿਨ ਬਾਅਦ ਹੋਈ ਹੈ।

ਸੂਤਰਾਂ ਨੇ ਦੱਸਿਆ ਕਿ ਇਸ ਮੁਲਾਕਾਤ ਵਿੱਚ ਏ  ਆਈ  ਸੀ  ਦੇ ਜਨਰਲ ਸਕੱਤਰ (ਸੰਗਠਨ) ਕੇ.  ਸੀ.  ਵੇਣੂਗੋਪਾਲ,  ਪਾਰਟੀ ਦੇ ਖਜ਼ਾਨਚੀ ਅਜੈ ਮਾਕਨ ਅਤੇ ਏ.ਆਈ.ਸੀ.ਸੀ  ਬਿਹਾਰ ਦੇ ਇੰਚਾਰਜ ਕ੍ਰਿਸ਼ਨਾ ਅੱਲਵਾਰੂ ਵੀ ਸ਼ਾਮਲ ਹੋਏ।ਸੂਤਰਾਂ ਅਨੁਸਾਰ

ਨੇਤਾਵਾਂ ਨੇ ਬਿਹਾਰ ਵਿੱਚ ਕਾਂਗਰਸ ਦੇ ਮਾੜੇ ਪ੍ਰਦਰਸ਼ਨ ’ਤੇ ਚਰਚਾ ਕਰਨ ਲਈ ਮੁਲਾਕਾਤ ਕੀਤੀ। ਗ਼ੌਰਤਲਬ ਹੈ ਕਿ ਬਿਹਾਰ ਵਿੱਚ ਪਾਰਟੀ ਨੇ 61 ਸੀਟਾਂ ਵਿੱਚੋਂ ਸਿਰਫ਼ ਛੇ ਸੀਟਾਂ ਹੀ ਜਿੱਤੀਆਂ। 2010 ਤੋਂ ਬਾਅਦ ਇਹ ਪਾਰਟੀ ਦਾ ਬਿਹਾਰ ਵਿੱਚ ਦੂਜਾ ਸਭ ਤੋਂ ਮਾੜਾ ਪ੍ਰਦਰਸ਼ਨ ਹੈ ।

  


Latest News