Bangladesh ‘ਚ ਇੱਕ ਹੋਰ ਹਿੰਦੂ ਵਿਅਕਤੀ ਦੀ ਮੌਤ; ਖੋਕਨ ਚੰਦਰ ਦਾਸ ਨੇ ਇਲਾਜ ਦੌਰਾਨ ਤੋੜਿਆ ਦਮ
ਬੰਗਲਾਦੇਸ਼,ਸ਼ਰੀਅਤਪੁਰ ਜ਼ਿਲ੍ਹੇ (Bangladesh) ਵਿੱਚ ਭੀੜ ਦੁਆਰਾ ਕੀਤੇ ਹਮਲੇ ਵਿੱਚ ਜ਼ਖਮੀ ਹੋਏ ਹਿੰਦੂ ਕਾਰੋਬਾਰੀ ਖੋਕਨ ਚੰਦਰ ਦਾਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਇਹ ਹਮਲਾ ਉਸ ‘ਤੇ ਨਵੇਂ ਸਾਲ ਦੀ ਪੁਰਵ ਸ਼ਾਮ (31 ਦਸੰਬਰ) ਨੂੰ ਹੋਇਆ ਸੀ, ਜਿਸ ਤੋਂ ਬਾਅਦ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਡਾਕਟਰਾਂ ਦੇ ਅਨੁਸਾਰ, ਖੋਕਨ ਦਾਸ ਦੇ ਸਰੀਰ ਦਾ ਲਗਭਗ 30 ਪ੍ਰਤੀਸ਼ਤ ਹਿੱਸਾ ਸੜ ਗਿਆ ਸੀ। ਹਸਪਤਾਲ ਦੇ ਪ੍ਰੋਫੈਸਰ ਡਾ. ਸ਼ੌਨ ਬਿਨ ਰਹਿਮਾਨ ਨੇ ਕਿਹਾ ਕਿ ਖੋਕਨ ਚੰਦਰ ਦੀ ਮੌਤ ਅੱਜ ਸਵੇਰੇ ਦੇ ਕਰੀਬ ਹੋਈ।
ਮੀਡੀਆ ਰਿਪੋਰਟਸ ਅਨੁਸਾਰ, ਇਹ ਘਟਨਾ 31 ਦਸੰਬਰ ਨੂੰ ਰਾਤ 9:30 ਵਜੇ ਦੇ ਕਰੀਬ ਵਾਪਰੀ। ਖੋਕਨ ਦਾਸ, ਜੋ ਆਪਣੀ ਦੁਕਾਨ ਬੰਦ ਕਰਕੇ ਘਰ ਪਰਤ ਰਿਹਾ ਸੀ, ਨੂੰ ਬਦਮਾਸ਼ਾਂ ਨੇ ਰੋਕਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਫਿਰ ਉਨ੍ਹਾਂ ਨੇ ਉਸ ‘ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਖੋਕਨ ਦਾਸ ਨੇ ਅੱਗ ਤੋਂ ਬਚਣ ਲਈ ਨੇੜਲੇ ਤਲਾਅ ਵਿੱਚ ਛਾਲ ਮਾਰ ਦਿੱਤੀ। ਉਸ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ, ਇਸ ਦੌਰਾਨ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।ਗੰਭੀਰ ਹਾਲਤ ਵਿੱਚ, ਉਸਨੂੰ ਪਹਿਲਾਂ ਸ਼ਰੀਅਤਪੁਰ ਸਦਰ ਹਸਪਤਾਲ ਅਤੇ ਫਿਰ ਢਾਕਾ ਰੈਫਰ ਕੀਤਾ ਗਿਆ ਸੀ। ਪਰਿਵਾਰ ਨੇ ਮਾਮਲੇ ਦੀ ਨਿਰਪੱਖ ਜਾਂਚ ਅਤੇ ਸਾਰੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
Posted By: Daily Suraj Bureau