Daily Suraj

ਪੰਜਾਬੀ

ਗੁਰਦੇਵ ਸਿੰਘ ਖਾਲਸਾ ਬਣੇ ‘ਦਿ ਰਈਆ ਆਜ਼ਾਦ ਕੋਆਪਰੇਟਿਵ ਮਾਰਕੀਟ ਸੁਸਾਇਟੀ’ ਦੇ ਚੇਅਰਮੈਨ

18 Feb, 2025 11:33 PM

ਰਈਆ : ਹਲਕਾ ਵਿਧਾਇਕ ਬਾਬਾ ਬਕਾਲਾ ਸਾਹਿਬ ਦਲਬੀਰ ਸਿੰਘ ਟੌਂਗ ਦੀ ਅਗਵਾਈ ਹੇਠ ਦੀ ਰਈਆ ਆਜ਼ਾਦ ਕੋਆਪਰੇਟਿਵ ਮਾਰਕੀਟ ਸੁਸਾਇਟੀ ਦੀ ਚੋਣ ਕਰਵਾਈ ਗਈ, ਜਿਸ ਵਿਚ ਗੁਰਦੇਵ ਸਿੰਘ ਖਾਲਸਾ ਨੂੰ ਚੇਅਰਮੈਨ, ਸਤਨਾਮ ਸਿੰਘ ਮੁੱਛਲ ਨੂੰ ਮੈਂਬਰ ਮਾਰਕੀਟ ਕਮੇਟੀ, ਸੁਖਦੇਵ ਸਿੰਘ ਸੁਧਾਰ ਰਾਜਪੂਤਾਂ ਮੈਂਬਰ ਮਾਰਕੀਟ ਕਮੇਟੀ, ਨਰਿੰਦਰਪਾਲ ਸਿੰਘ ਮੈਂਬਰ ਮਾਰਕੀਟ ਕਮੇਟੀ, ਸਤੀਸ਼ ਭੰਡਾਰੀ ਰਈਆ ਮੈਂਬਰ ਮਾਰਕੀਟ ਕਮੇਟੀ ਅਤੇ ਨੱਥਾ ਸਿੰਘ ਦਨਿਆਲ ਨੂੰ ਮਾਰਕੀਟ ਕਮੇਟੀ ਦਾ ਮੈਂਬਰ ਚੁਣਿਆ ਗਿਆ। 

ਇਸ ਮੌਕੇ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਚੇਅਰਮੈਨ ਗੁਰਦੇਵ ਸਿੰਘ ਖਾਲਸਾ ਦਾ ਮੂੰਹ ਮਿੱਠਾ ਕਰਵਾਇਆ ਅਤੇ ਆਸ ਪ੍ਰਗਟ ਕੀਤੀ ਕਿ ਉਹ ਕਮੇਟੀ ਲਈ ਤਨਦੇਹੀ ਨਾਲ ਆਪਣਾ ਸੇਵਾਵਾਂ ਦੇਣਗੇ। ਇਸ ਮੌਕੇ ਖਾਲਸਾ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਮਾਰਕੀਟ ਕਮੇਟੀ ਨੂੰ ਬੁਲੰਦੀਆਂ ਤੱਕ ਪਹੁੰਚਾਉਣਗੇ। ਇਸ ਉਪਰੰਤ ਵਿਧਾਇਕ, ਚੇਅਰਮੈਨ ਅਤੇ ਸਮੂਹ ਮਾਰਕੀਟ ਕਮੇਟੀ ਮੈਂਬਰਾਂ ਨੇ ਗੁਰਦੁਆਰਾ ਸ੍ਰੀ ਤੇਗ ਬਹਾਦਰ ਸਾਹਿਬ ਬਾਬਾ ਬਾਕਲਾ ਵਿਖੇ ਮੱਥਾ ਟੇਕਿਆ। 

ਇਸ ਮੌਕੇ ਪ੍ਰਧਾਨ ਸੁਰਜੀਤ ਸਿੰਘ ਕੰਗ, ਬਲਸ਼ਰਨ ਸਿੰਘ, ਅਵਤਾਰ ਸਿੰਘ, ਹਰਪ੍ਰੀਤ ਸਿੰਘ ਭਿੰਡਰ, ਗੁਰਮੀਤ ਪਨੇਸਰ, ਪਰਮਜੀਤ ਸਿੰਘ ਪੰਮਾ, ਸੁਖਦੇਵ ਸਿੰਘ ਪੱਡਾ, ਬਲਾਕ ਪ੍ਰਧਾਨ, ਮਨਜੋਤ ਸਿੰਘ, ਵਿਸ਼ਾਲ ਮੰਨਣ, ਲਖਵਿੰਦਰ ਸਿੰਘ ਚੱਕੀਵਾਲੇ, ਸੁਖਦੇਵ ਸਿੰਘ, ਸਰਪੰਚ ਜਸਕਰਨ ਸਿੰਘ, ਸਰਪੰਚ ਫਲਵਿੰਦਰ ਸਿੰਘ, ਸਰਪੰਚ ਪਰਮਜੀਤ ਸਿੰਘ ਕਲੇਰ, ਸਰਪੰਚ ਦਿਲਬਾਗ ਸਿੰਘ, ਸਰਪੰਚ ਗੁਰਚਰਨ ਸਿੰਘ ਕਾਲੇਕੇ, ਬਲਾਕ ਪ੍ਰਧਾਨ ਸਰਵਣ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Posted By: Daily Suraj Bureau

Latest News