Daily Suraj

ਪੰਜਾਬੀ

ਸ੍ਰੀਨਗਰ-ਬਾਰਾਮੂਲਾ ਮਾਰਗ ’ਤੇ IED ਮਿਲਣ ਨਾਲ ਹੜਕੰਪ

18 Feb, 2026 11:33 AM

ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੇ ਬੁੱਧਵਾਰ ਨੂੰ ਸ੍ਰੀਨਗਰ-ਬਾਰਾਮੂਲਾ ਹਾਈਵੇਅ 'ਤੇ ਅਤਿਵਾਦੀਆਂ ਵੱਲੋਂ ਲਗਾਇਆ ਗਿਆ ਇੱਕ ਆਈਈਡੀ (Improvised Explosive Device) ਬਰਾਮਦ ਕਰਕੇ ਉਸ ਨੂੰ ਨਸ਼ਟ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਸਵੇਰੇ ਕਰੀਬ 7 ਵਜੇ ਹਾਈਵੇਅ 'ਤੇ ਨਰਬਲ ਨੇੜੇ ਸੜਕ ਕਿਨਾਰੇ ਰੱਖਿਆ ਇੱਕ ਬ੍ਰੀਫਕੇਸ ਦੇਖਿਆ। ਇਸ ਤੋਂ ਤੁਰੰਤ ਬਾਅਦ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਅਤੇ ਹਾਈਵੇਅ 'ਤੇ ਆਵਾਜਾਈ ਨੂੰ ਕੁਝ ਸਮੇਂ ਲਈ ਰੋਕ ਕੇ ਬੰਬ ਨਿਰੋਧਕ ਦਸਤੇ ਨੂੰ ਮੌਕੇ 'ਤੇ ਬੁਲਾਇਆ ਗਿਆ। ਪੂਰੇ ਇਲਾਕੇ ਦੀ ਜਾਂਚ ਕਰਨ ਤੋਂ ਬਾਅਦ,ਬੰਬ ਨਿਰੋਧਕ ਦਸਤੇ ਨੇ ਬਿਨਾਂ ਕਿਸੇ ਨੁਕਸਾਨ ਦੇ ਆਈਈਡੀ ਨੂੰ ਸਫਲਤਾਪੂਰਵਕ ਨਸ਼ਟ ਕਰ ਦਿੱਤਾ।

Posted By: Daily Suraj Bureau

Latest News