Daily Suraj

ਪੰਜਾਬੀ

ਮੋਟਰਸਾਇਕਲ ਚੋਰੀ ਮਾਮਲੇ ‘ਚ ਵੱਡੀ ਸਫ਼ਲਤਾ, ਪੁਲੀਸ ਨੇ ਦੋ ਗ੍ਰਿਫ਼ਤਾਰ

19 Jan, 2026 06:50 PM

ਸਥਾਨਕ ਪੁਲੀਸ ਨੇ ਸਮਾਜ ਵਿਰੋਧੀ ਅਨਸਰਾਂ, ਨਸ਼ਾ ਤਸਕਰਾਂ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਲੁਟੇਰਿਆ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਮੁਖੀ ਰਜਿੰਦਰ ਕੁਮਾਰ ਨੇ ਦੱਸਿਆ ਕਿ ਏ ਐੱਸ ਆਈ ਸੁਰਿੰਦਰ ਸਥਾਨਕ ਪੁਲੀਸ ਨੇ ਸਮਾਜ ਵਿਰੋਧੀ ਅਨਸਰਾਂ, ਨਸ਼ਾ ਤਸਕਰਾਂ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਲੁਟੇਰਿਆ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਮੁਖੀ ਰਜਿੰਦਰ ਕੁਮਾਰ ਨੇ ਦੱਸਿਆ ਕਿ ਏ ਐੱਸ ਆਈ ਸੁਰਿੰਦਰ ਸਿੰਘ ਵੱਲੋਂ ਪੁਲੀਸ ਪਾਰਟੀ ਸਮੇਤ ਸਮਾਜ ਵਿਰੋਧੀ ਅਨਸਰਾਂ ਤੇ ਨਸ਼ਾ ਤਸਕਰਾਂ ਖ਼ਿਲਾਫ਼ ਇੱਥੇ ਥੀਮ ਪਾਰਕ ਨੇੜੇ ਨਾਕਾਬੰਦੀ ਕਰਕੇ ਗਸ਼ਤ ਕੀਤੀ ਜਾ ਰਹੀ ਸੀ ਤਾਂ ਮੁਖਬਰ ਖਾਸ ਵੱਲੋਂ ਇਤਲਾਹ ਦਿੱਤੀ ਗਈ ਕਿ ਭਗਵੰਤ ਸਿੰਘ ਪੁੱਤਰ ਦੀਪਿੰਦਰ ਸਿੰਘ ਖਾਲਸਾ ਕਲੋਨੀ ਚਮਕੌਰ ਸਾਹਿਬ ਅਤੇਸੁਖਵਿੰਦਰ ਸਿੰਘ ਉਰਫ਼ ਲਾਲੀ ਪੁੱਤਰ ਗੁਰਨਾਮ ਸਿੰਘ ਪਿੰਡ ਮੁੰਡੀਆਂ ਜੋ ਚੋਰੀਆਂ ਕਰਨ ਦੇ ਆਦੀ ਹਨ, ਉਹ ਚੋਰੀ ਕੀਤੇ ਗਏ ਮੋਟਰਸਾਈਕਲ (ਸਪਲੈਂਡਰ ਬਿਨਾਂ ਨੰਬਰ) ’ਤੇ ਸਵਾਰ ਹੋ ਕੇ ਰੂਪਨਗਰ ਵੱਲ ਜਾ ਰਹੇ ਹਨ।ਇਸ ਜਾਣਕਾਰੀ ਤੇ ਪੁਲੀਸ ਵੱਲੋਂ ਨਰਸਰੀ ਨੇੜੇ ਨਾਕਾ ਲਗਾ ਕੇ ਉਕਤ ਦੋਨਾਂ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਪੁਲੀਸ ਨੇ ਉਕਤ ਦੋਨੋ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।

Posted By: Daily Suraj Bureau

Latest News