Daily Suraj

ਪੰਜਾਬੀ

ਵਿੱਤ ਮੰਤਰੀ ਹਰਪਾਲ ਚੀਮਾ ਨੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੂੰ ਪੱਤਰ ਲਿਖਿਆ

14 May, 2025 11:35 PM

ਚੰਡੀਗੜ੍ਹ : ਪੰਜਾਬ (Punjab) ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰੀ ਮੰਤਰੀ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਇਸ ਪੱਤਰ ਰਾਹੀਂ ਮੰਗ ਕੀਤੀ ਹੈ ਕਿ ਮੀਥੇਨੌਲ ਸਬੰਧੀ ਸਖ਼ਤ ਕਾਨੂੰਨ ਬਣਾਇਆ ਜਾਵੇ ਅਤੇ ਮੈਥਾਨੌਲ ਨੂੰ ਆਮ ਰਸਾਇਣਾਂ ਦੀ ਸ਼੍ਰੇਣੀ ਵਿੱਚੋਂ ਬਾਹਰ ਕੱਢਿਆ ਜਾਵੇ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ “ਮੈਥਾਨੌਲ ਰਸਾਇਣ ਦੀ ਦੁਰਵਰਤੋਂ ਅਤੇ ਕੌਮੀ ਪੱਧਰ ‘ਤੇ ਰੋਕ ਲਗਾਉਣ ਦੇ ਵਿਸ਼ੇ ‘ਤੇ, ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਜੀ ਨੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੂੰ ਲਿਖਿਆ ਪੱਤਰ। ਪੱਤਰ ‘ਚ ਇਸ ਰਸਾਇਣ ਦੀ ਦੁਰਵਰਤੋਂ ਨਾਲ਼ ਗ਼ੈਰ-ਕਨੂੰਨੀ ਤੌਰ ‘ਤੇ ਬਣਾਈ ਜਾਂਦੀ ਜ਼ਹਿਰੀਲੀ ਸ਼ਰਾਬ ਨਾਲ ਹੁੰਦੀਆਂ ਮੌਤਾਂ ਉੱਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ, ਉਹਨਾਂ ਲਿਖਿਆ ਕਿ ਕੇਂਦਰ ਸਰਕਾਰ IDRA 1951 (Indian Drug Regulatory Authority) ਵਿੱਚ ਸੋਧ ਕਰਕੇ ਮੈਥਾਨੌਲ ਨੂੰ ਆਮ ਰਸਾਇਣਾਂ ਦੀ ਸ਼੍ਰੇਣੀ ਵਿੱਚੋਂ ਬਾਹਰ ਕੱਢੇ ਅਤੇ ਇਸ ਦੀ ਵਰਤੋਂ ਉੱਤੇ ਨਿਗਰਾਨੀ ਦੀ ਕਾਰਜ ਪ੍ਰਣਾਲੀ ਅਮਲ ਹੇਠ ਲਿਆਵੇ”

#FinanceMinister #PiyushGoyal #PunjabFinance #EconomicGrowth #PunjabEconomy #GovernmentSupport #EconomicDevelopment #HarpalCheema #IndiaEconomy

Latest News