Daily Suraj

ਪੰਜਾਬੀ

ਸੰਘਣੀ ਧੁੰਦ ਕਾਰਨ ਔਡੀ ਗੱਡੀ ਦਰੱਖਤ ਨਾਲ ਟਕਰਾਈ

16 Nov, 2024 05:30 AM

ਘੋਗਰਾ, (ਹੁਸ਼ਿਆਰਪੁਰ), 16 ਨਵੰਬਰ-

ਬੀਤੀ ਰਾਤ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਮਾਰਗ ਦਸੂਹਾ ਹਾਜੀਪੁਰ ਰੋਡ ’ਤੇ ਪੈਂਦੇ ਅੱਡਾ ਘੋਗਰਾ ਦੇ ਨਜ਼ਦੀਕ ਚੋਹਾਣਾ ਵਾਲਾ ਖੂਹ ਦੇ ਨਜ਼ਦੀਕ ਇਕ ਔਡੀ ਗੱਡੀ ਅੱਗ ਲੱਗਣ ਨਾਲ ਸੜ੍ਹ ਕੇ ਸਵਾਹ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸੰਘਣੀ ਧੁੰਦ ਹੋਣ ਕਰਕੇ ਹਾਜੀਪੁਰ ਸਾਈਡ ਤੋਂ ਆ ਰਹੀ ਔਡੀ ਗੱਡੀ ਨੂੰ ਸਾਹਮਣੇ ਤੋਂ ਆ ਰਹੇ ਓਵਰਲੋਰਡ ਵਾਹਨ ਦੀ ਸਾਈਡ ਲੱਗਣ ਕਰਕੇ ਔਡੀ ਗੱਡੀ ਡਰਾਈਵਰ ਆਪਣਾ ਸੰਤੁਲਨ ਗੁਆ ਬੈਠਾ ਅਤੇ ਸੜ੍ਹਕ ਦੇ ਨਜ਼ਦੀਕ ਲੱਗੇ ਦਰੱਖਤ ਨਾਲ ਗੱਡੀ ਟੱਕਰਾ ਗਈ, ਜਿਸ ਨਾਲ ਅਚਾਨਕ ਹੀ ਗੱਡੀ ਵਿਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗ ਗਈਆਂ। ਗੱਡੀ ਵਿਚ ਸਵਾਰ ਦੋਨੋ ਨੌਜਵਾਨਾਂ ਨੇ ਬੜੀ ਮੁਸ਼ਕਿਲ ਨਾਲ ਗੱਡੀ ਵਿਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਮੌਕੇ ’ਤੇ ਮੌਜੂਦ ਲੋਕਾਂ ਨੇ ਘਟਨਾ ਦੀ ਸੂਚਨਾ ਫਾਇਰ ਬਿ੍ਰਗੇਡ ਦੇ ਅਧਿਕਾਰੀਆਂ ਨੂੰ ਦਿੱਤੀ। ਫਾਇਰ ਬ੍ਰਗੇਡ ਦੇ ਅਧਿਕਾਰੀਆਂ ਨੇ ਮੌਕੇ ਤੇ ਪੁਹੰਚ ਕੇ ਅੱਗ ਤੇ ਕਾਬੂ ਪਾਇਆ, ਤੱਦ ਤੱਕ ਗੱਡੀ ਪੂਰੀ ਤਰ੍ਹਾਂ ਨਾਲ ਸੜ੍ਹ ਕੇ ਸਵਾਹ ਹੋ ਚੁੱਕੀ ਸੀ।

Latest News